ਭਾਰਤ ਦੇ ਮਹਾਨ ਕ੍ਰਾਂਤੀਕਾਰੀ ਸ਼ਹੀਦ ਭਗਤ ਸਿੰਘ ਦਾ ਜਨਮ ਮੌਜੂਦਾ ਪਾਕਿਸਤਾਨ ਦੇ ਜ਼ਿਲ੍ਹਾ ਲਾਇਲਪੁਰ ਪਿੰਡ ਚੱਕ ਨੰਬਰ 105 ਵਿਖੇ 28 ਸਤੰਬਰ 1907 ਨੂੰ ਮਾਤਾ ਵਿਦਿਆਵਤੀ ਦੀ ਕੁੱਖੋਂ ਪਿਤਾ ਸਰਦਾਰ ਕ੍ਰਿਸ਼ਨ ਸਿੰਘ ਦੇ ਘਰ ਹੋਇਆ। ਉਸ ਦੇ ਪਿਤਾ ਦਾ ਪਿਛਲਾ ਪਿੰਡ ਖਟਕੜ ਕਲਾਂ ਮੌਜੂਦਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਹੈ।ਉਸ ਦਾ ਪਰਿਵਾਰ ਦੇਸ਼ ਭਗਤਾਂ ਦਾ ਪਰਿਵਾਰ ਸੀ। ਉਸ ਦੇ ਜਨਮ ਵੇਲੇ ਉਸ ਦੇ ਪਿਤਾ ਜੀ ਤੇ ਦੋ ਚਾਚੇ ਅਜੀਤ ਸਿੰਘ ਤੇ ਸਰਵਣ ਸਿੰਘ ਜੇਲ੍ਹ ਚੋਂ ਰਿਹਾਅ ਹੋਏ। ਉਸ ਦੇ ਪਿਤਾ ਤੇ ਚਾਚਿਆਂ ਤੇ ਗ਼ਦਰ ਲਹਿਰ ਦਾ ਬੜਾ ਪ੍ਰਭਾਵ ਸੀ।

Advertisement

ਸਕੂਲ ਤੋਂ ਬਾਅਦ ਭਗਤ ਸਿੰਘ ਨੇ ਡੀ ਏ ਵੀ ਕਾਲਜ ਲਾਹੌਰ ਵਿਖੇ ਦਾਖਲਾ ਲੈ ਲਿਆ। 1919 ਚੋਂ ਜਲ੍ਹਿਆਂਵਾਲਾ ਬਾਗ ਕਾਂਡ ਨੇ ਭਗਤ ਸਿੰਘ ਨੂੰ ਹਿਲਾ ਕੇ ਰੱਖ ਦਿੱਤਾ। 14 ਸਾਲ ਦੀ ਉਮਰ ਚੋਂ ਉਸ ਨੇ ਨਨਕਾਣਾ ਸਾਹਿਬ ਦੇ ਸਾਕੇ ਦੇ ਖ਼ਿਲਾਫ਼ ਹੋਣ ਵਾਲੇ ਪ੍ਰਦਰਸ਼ਨ ਚੋਂ ਹਿੱਸਾ ਲਿਆ। 1922 ਚੋਂ ਜਦੋਂ ਮਹਾਤਮਾ ਗਾਂਧੀ ਨੇ ਚੋਰੀ ਚੌਰਾ ਕਾਂਡ ਤੋਂ ਬਾਅਦ ਨਾ ਮਿਲਵਰਤਨ ਅੰਦੋਲਨ ਵਾਪਸ ਲੈ ਲਿਆ ਤਾਂ ਭਗਤ ਸਿੰਘ ਦਾ ਮਨ ਖੱਟਾ ਹੋ ਗਿਆ ਉਸ ਦਾ ਅਹਿੰਸਾ ਤੋਂ ਵਿਸ਼ਵਾਸ ਉੱਠ ਗਿਆ। 1923 ਚੋਂ ਨੈਸ਼ਨਲ ਕਾਲਜ ਲਾਹੌਰ ਚੋਂ ਦਾਖ਼ਲਾ ਹੋ ਗਿਆ। ਉਹ ਸੰਸਥਾ ਹਿੰਦੁਸਤਾਨ ਰਿਪਬਲਿਕਨ ਪਾਰਟੀ ਚ ਸ਼ਾਮਿਲ ਹੋਇਆ। 1927 ਚੋਂ ਵਿਆਹ ਤੋਂ ਬਚਣ ਲਈ ਉਹ ਕਾਨਪੁਰ ਚਲਾ ਗਿਆ ਤੇ ਆਪਣੇ ਪਰਿਵਾਰ ਨੂੰ ਇੱਕ ਚਿੱਠੀ ਲਿਖੀ ਕਿ ਉਸ ਦੀ ਜ਼ਿੰਦਗੀ ਦੇਸ਼ ਦੀ ਆਜ਼ਾਦੀ ਲਈ ਸਮਰਪਿਤ ਹੈ, ਕੋਈ ਦੁਨਿਆਵੀ ਜ਼ਿੰਮੇਵਾਰੀ ਉਸ ਨੂੰ ਇਸ ਪਵਿੱਤਰ ਕਾਰਜ ਤੋਂ ਪਿੱਛੇ ਨਹੀਂ ਹਟਾ ਸਕਦੀ।

ਮਈ 1927 ਚੋਂ ਉਸ ਨੂੰ ਪਹਿਲੀ ਵਾਰ ਲਾਹੌਰ ਬੰਬ ਕਾਂਡ ਦੇ ਝੂਠੇ ਦੋਸ਼ ਅਧੀਨ ਗ੍ਰਿਫਤਾਰ ਕੀਤਾ ਗਿਆ ਪਰ ਪੰਜ ਹਫ਼ਤੇ ਬਾਅਦ ਰਿਹਾਅ ਕਰ ਦਿੱਤਾ ਗਿਆ। 1928 ਚੋਂ ਸਾਈਮਨ ਕਮਿਸ਼ਨ ਭਾਰਤ ਆਇਆ। 30 ਅਕਤੂਬਰ 1928 ਨੂੰ ਲਾਹੌਰ ਵਿਖੇ ਲਾਲਾ ਲਾਜਪਤ ਰਾਏ ਦੀ ਅਗਵਾਈ ਹੇਠ ਉਸ ਸਾਈਮਨ ਕਮਿਸ਼ਨ ਖ਼ਿਲਾਫ਼ ਬਹੁਤ ਵੱਡਾ ਮੁਜ਼ਾਹਰਾ ਕੀਤਾ ਗਿਆ ਪੁਲਸ ਦੇ ਐੱਸ ਪੀ ਜੇਮਜ਼ ਸਕਾਟ ਨੇ ਲਾਠੀਚਾਰਜ ਦਾ ਹੁਕਮ ਦੇ ਦਿੱਤਾ। ਲਾਲਾ ਲਾਜਪਤ ਰਾਏ ਜ਼ਖ਼ਮੀ ਹੋ ਗਏ ਤੇ 18 ਦਿਨ ਬਾਅਦ 17 ਨਵੰਬਰ 1928 ਨੂੰ ਉਹ ਸ਼ਹੀਦ ਹੋ ਗਏ। ਭਗਤ ਸਿੰਘ, ਰਾਜਗੁਰੂ, ਸੁਖਦੇਵ ਤੇ ਚੰਦਰਸ਼ੇਖਰ ਆਜ਼ਾਦ ਨੇ ਬਦਲਾ ਲੈਣ ਲਈ ਸਕਾਟ ਨੂੰ ਮਾਰਨ ਦੀ ਸਕੀਮ ਬਣਾਈ ਪਰ ਗਲਤੀ ਨਾਲ ਸਾਂਡਰਸ ਮਾਰਿਆ ਗਿਆ। ਇਸ ਘਟਨਾ ਨੇ ਭਗਤ ਸਿੰਘ ਤੇ ਉਸ ਦੇ ਸਾਥੀਆਂ ਨੂੰ ਰਾਤੋ ਰਾਤ ਹੀਰੋ ਬਣਾ ਦਿੱਤਾ।

ਪੰਡਿਤ ਜਵਾਹਰ ਲਾਲ ਨਹਿਰੂ ਨੇ ਲਿਖਿਆ “ਭਗਤ ਸਿੰਘ ਸਾਂਡਰਸ ਨੂੰ ਮਾਰਨ ਕਾਰਨ ਪ੍ਰਸਿੱਧ ਨਹੀਂ ਹੋਇਆ, ਸਗੋਂ ਲਾਲਾ ਲਾਜਪਤ ਰਾਏ ਦਾ ਬਦਲਾ ਲੈ ਕੇ ਭਾਰਤ ਦਾ ਸਨਮਾਨ ਬਹਾਲ ਕਰਨ ਕਰਕੇ ਪ੍ਰਸਿੱਧ ਹੋਇਆ ਹੈ।” ਕੁਝ ਹੀ ਸਮੇਂ ਚੋਂ ਉਸ ਦਾ ਨਾਂ ਉੱਤਰੀ ਭਾਰਤ ਦੇ ਹਰੇਕ ਪਿੰਡ ਤੇ ਸ਼ਹਿਰ ਚੋਂ ਗੂੰਜਣ ਲੱਗਾ ਸਾਂਡਰਸ ਨੂੰ ਮਾਰਨ ਤੋਂ ਬਾਅਦ ਭਗਤ ਸਿੰਘ ਸਾਥੀਆਂ ਸਮੇਤ ਡੀ ਏ ਵੀ ਕਾਲਜ ਰਸਤੇ ਨਿਕਲ ਗਿਆ। ਪੁਲੀਸ ਨੇ ਉਨ੍ਹਾਂ ਨੂੰ ਫੜਨ ਲਈ ਸ਼ਹਿਰ ਚੋਂ ਨਿਕਲਣ ਦੇ ਸਾਰੇ ਰਸਤੇ ਬੰਦ ਕਰ ਦਿੱਤੇ ਗਏ। ਦੋ ਦਿਨਾਂ ਬਾਅਦ 19 ਦਸੰਬਰ ਨੂੰ ਕ੍ਰਾਂਤੀਕਾਰੀ ਭਗਵਤੀ ਚਰਨ ਵੋਹਰਾ ਦੀ ਪਤਨੀ ਦੁਰਗਾਵਤੀ ਦੇਵੀ ਦੀ ਮੱਦਦ ਨਾਲ ਭਗਤ ਸਿੰਘ ਪੱਛਮੀ ਪਹਿਰਾਵਾ ਪਹਿਨ ਲਾਹੌਰ ਤੋਂ ਕਲਕੱਤਾ ਪਹੁੰਚ ਗਏ।

1929 ਚੋਂ ਭਗਤ ਸਿੰਘ ਨੇ ਹਿੰਦੁਸਤਾਨ ਰਿਪਬਲਿਕਨ ਪਾਰਟੀ ਦੇ ਲੀਡਰਾਂ ਸਾਹਮਣੇ ਤਜਵੀਜ਼ ਰੱਖੀ ਕਿ ਸੈਂਟਰਲ ਲੈਜਿਸਲੇਟਿਵ ਅਸੈਂਬਲੀ ਦਿੱਲੀ ਚੋਂ ਬੰਬ ਵਿਸਫੋਟ ਕੀਤਾ ਜਾਵੇ। ਉਨ੍ਹੀਂ ਦਿਨੀਂ ਰਿਪਬਲਿਕ ਸੇਫਟੀ ਬਿੱਲ ਅਤੇ ਟ੍ਰੇਡ ਡਿਸਪਿਊਟ ਐਕਟ ਅਸੈਂਬਲੀ ਦੁਆਰਾ ਰੱਦ ਕਰ ਦਿੱਤੇ ਗਏ ਸਨ ਪਰ ਵਾਇਸਰਾਏ ਨੇ ਆਪਣੀਆਂ ਤਾਕਤਾਂ ਦੀ ਵਰਤੋਂ ਕਰਕੇ ਦੋਵੇਂ ਬਿੱਲ ਪਾਸ ਕਰ ਦਿੱਤੇ ਸਨ ਕ੍ਰਾਂਤੀਕਾਰੀਆਂ ਦਾ ਅਸਲ ਮਕਸਦ ਗ੍ਰਿਫਤਾਰ ਹੋਣ ਤੋਂ ਬਾਅਦ ਅਦਾਲਤ ਰਾਹੀਂ ਲੋਕਾਂ ਤੱਕ ਆਪਣੀ ਆਵਾਜ਼ ਪਹੁੰਚਾਉਣਾ ਸੀ।

ਕ੍ਰਾਂਤੀਕਾਰੀ ਨੇਤਾ ਨਹੀਂ ਚਾਹੁੰਦੇ ਸਨ ਕਿ ਭਗਤ ਸਿੰਘ ਇਸ ਕੰਮ ਚੋਂ ਹਿੱਸਾ ਲਵੇ, ਕਿਉਂਕਿ ਸਾਂਡਰਸ ਕਤਲ ਕੇਸ ਕਾਰਨ ਭਗਤ ਸਿੰਘ ਨੂੰ ਫਾਂਸੀ ਲੱਗਣੀ ਤੈਅ ਸੀ। ਪਰ ਅਖੀਰ ਫੈਸਲਾ ਹੋਇਆ ਕਿ ਭਗਤ ਸਿੰਘ ਹੀ ਸਭ ਤੋਂ ਯੋਗ ਹੈ। 8 ਅਪ੍ਰੈਲ 1929 ਨੂੰ ਭਗਤ ਸਿੰਘ ਅਤੇ ਬੱਟੂਕੇਸ਼ਵਰ ਦੱਤ ਨੇ ਅਸੈਂਬਲੀ ਦੇ ਚਲਦੇ ਸੈਸ਼ਨ ਚੋਂ ਦੋ ਫੋਕੇ ਬੰਬ ਸੁੱਟ ਦਿੱਤੇ। ਅਸੈਂਬਲੀ ਵਿਚ ਭਾਜੜ ਪੈ ਗਈ।

ਜੇ ਭਗਤ ਸਿੰਘ ਤੇ ਦੱਤ ਚਾਹੁੰਦੇ ਤਾਂ ਬੜੇ ਆਰਾਮ ਨਾਲ ਭੱਜ ਸਕਦੇ ਸਨ ਪਰ ਉਹ “ਇਨਕਲਾਬ ਜ਼ਿੰਦਾਬਾਦ” ਦੇ ਨਾਅਰੇ ਮਾਰਦੇ ਰਹੇ ਤੇ ਇਸ਼ਤਿਹਾਰ ਸੁੱਟਦੇ ਰਹੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਚ ਬੰਦ ਕਰ ਦਿੱਤਾ ਗਿਆ। ਮਹਾਤਮਾ ਗਾਂਧੀ ਨੇ ਫਿਰ ਇਸ ਕੰਮ ਦੀ ਨਿੰਦਿਆ ਕੀਤੀ ਭਗਤ ਸਿੰਘ ਤੇ ਦੱਤ ਨੇ ਜੇਲ੍ਹ ਚੋਂ ਚਿੱਠੀ ਲਿਖ ਕੇ ਇਸ ਨੂੰ ਨੁਕਤਾਚੀਨੀ ਦਾ ਜਵਾਬ ਦਿੱਤਾ, “ਅਸੀਂ ਇਨਸਾਨੀ ਜ਼ਿੰਦਗੀ ਨੂੰ ਹਰ ਚੀਜ਼ ਨਾਲੋਂ ਵੱਧ ਪਵਿੱਤਰ ਸਮਝਦੇ ਹਾਂ। ਤਾਕਤ ਜੇ ਅੰਨ੍ਹੇ ਵਾਹ ਵਰਤੀ ਜਾਵੇ ਤਾਂ ਹਿੰਸਾ ਹੈ, ਪਰ ਜੇ ਕਿਸੇ ਚੰਗੇ ਕੰਮ ਦੀ ਪੂਰਤੀ ਲਈ ਵਰਤੀ ਜਾਵੇ ਤਾਂ ਨੈਤਿਕ ਅਤੇ ਨਿਆਂਪੂਰਨ ਹੈ।”

ਜੂਨ 1929 ਨੂੰ ਅਸੈਂਬਲੀ ਚੋਂ ਬੰਬ ਸੁੱਟਣ ਦੇ ਦੋਸ਼ ਚੋਂ ਭਗਤ ਸਿੰਘ ਤੇ ਦੱਤ ਨੂੰ ਉਮਰ ਕੈਦ ਦੀ ਸਜ਼ਾ ਦੇ ਦਿੱਤੀ ਗਈ। ਉਨ੍ਹਾਂ ਦਿਨਾਂ ਚੋਂ ਕ੍ਰਾਂਤੀਕਾਰੀਆਂ ਦੀ ਲਾਹੌਰ ਤੇ ਸਹਾਰਨਪੁਰ ਦੀਆਂ ਅਸਲਾ ਫੈਕਟਰੀਆਂ ਫੜੀਆਂ ਗਈਆਂ। ਰਾਜਗੁਰੂ ਸੁਖਦੇਵ ਕਿਸ਼ੋਰੀ ਲਾਲ ਤੇ ਜੈਪਾਲ ਆਦਿ ਕ੍ਰਾਂਤੀਕਾਰੀ ਗ੍ਰਿਫ਼ਤਾਰ ਕਰ ਲਏ ਗਏ। ਹੰਸ ਰਾਜ ਵੋਹਰਾ ਤੇ ਜੈ ਗੋਪਾਲ ਦੀ ਗੱਦਾਰੀ ਕਾਰਨ ਹੌਲੀ ਹੌਲੀ ਸਾਂਡਰਸ ਕਤਲ ਕੇਸ ਦੀਆਂ ਕੜੀਆਂ ਜੁੜਦੀਆਂ ਗਈਆਂ।

ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਸਮੇਤ 21 ਕ੍ਰਾਂਤੀਕਾਰੀਆਂ ਦੇ ਖ਼ਿਲਾਫ਼ ਸਾਂਡਰਸ ਕਤਲ ਕੇਸ ਚੱਲਿਆ। ਭਗਤ ਸਿੰਘ ਤੇ ਸਾਥੀਆਂ ਨੂੰ ਦਿੱਲੀ ਜੇਲ੍ਹ ਤੋਂ ਪੰਜਾਬ ਦੀ ਮੀਆਂਵਾਲੀ ਜੇਲ੍ਹ ਚ ਤਬਦੀਲ ਕਰ ਦਿੱਤਾ ਗਿਆ। ਜੇਲ੍ਹ ਚੋਂ ਉਸ ਨੇ ਵੇਖਿਆ ਕਿ ਕ੍ਰਾਂਤੀਕਾਰੀਆਂ ਨੂੰ ਆਮ ਬਦਮਾਸ਼ਾਂ ਨਾਲ ਰੱਖਿਆ ਜਾਂਦਾ ਸੀ। ਗੋਰੇ ਤੇ ਕਾਲੇ ਕੈਦੀਆਂ ਚੋਂ ਬੜਾ ਵਿਤਕਰਾ ਕੀਤਾ ਜਾਂਦਾ ਸੀ। ਭਗਤ ਸਿੰਘ ਤੇ ਸਾਥੀਆਂ ਨੇ ਰਾਜਨੀਤਕ ਕੈਦੀਆਂ ਵਾਲੀਆਂ ਸਹੂਲਤਾਂ, ਕਿਤਾਬਾਂ ਤੇ ਅਖ਼ਬਾਰ ਆਦਿ ਲੈਣ ਲਈ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਉਨ੍ਹਾਂ ਦੀ ਹਮਾਇਤ ਚੋਂ ਦੇਸ਼ ਚੋਂ ਜ਼ਬਰਦਸਤ ਲਹਿਰ ਚੱਲ ਪਈ, ਥਾਂ ਥਾਂ ਧਰਨੇ ਪ੍ਰਦਰਸ਼ਨ ਤੇ ਹੜਤਾਲਾਂ ਹੋਣ ਲੱਗੀਆਂ।

ਸਰਕਾਰ ਨੇ ਭੁੱਖ ਹਡ਼ਤਾਲ ਤੋਡ਼ਨ ਲਈ ਬਹੁਤ ਯਤਨ ਕੀਤੇ। ਪਾਣੀ ਵਾਲੇ ਘੜਿਆਂ ਚੋਂ ਦੁੱਧ ਭਰ ਕੇ ਰੱਖਿਆ ਗਿਆ। ਪਰ ਕ੍ਰਾਂਤੀਕਾਰੀ ਨਾ ਝੁਕੇ। ਦੇਸ਼ ਚੋਂ ਐਨੀ ਗੜਬੜ ਫੈਲ ਗਈ ਕਿ ਵਾਇਸਰਾਇ ਲਾਰਡ ਇਰਵਿਨ ਨੂੰ ਆਪਣੀਆਂ ਛੁੱਟੀਆਂ ਕੈਂਸਲ ਕਰਕੇ ਸ਼ਿਮਲੇ ਤੋਂ ਵਾਪਸ ਆਉਣਾ ਪਿਆ ਭਗਤ ਸਿੰਘ ਨੂੰ ਮੀਆਂਵਾਲੀ ਜੇਲ੍ਹ ਤੋਂ ਬੋਰਸਟਲ ਜੇਲ੍ਹ ਲਾਹੌਰ ਤਬਦੀਲ ਕਰ ਦਿੱਤਾ ਗਿਆ। 63 ਦਿਨ ਦੀ ਭੁੱਖ ਹਡ਼ਤਾਲ ਤੋਂ ਬਾਅਦ 13 ਸਤੰਬਰ 1929 ਨੂੰ ਕ੍ਰਾਂਤੀਕਾਰੀ ਜਤਿਨ ਨਾਥ ਦਾਸ ਸ਼ਹੀਦ ਹੋ ਗਿਆ। ਮੁਹੰਮਦ ਆਲਮ ਅਤੇ ਗੋਪੀ ਚੰਦ ਭਾਰਗੋ ਨੇ ਵਿਰੋਧ ਚੋਂ ਪੰਜਾਬ ਲੈਜਿਸਲੇਟਿਵ ਕੌਂਸਲ ਤੋਂ ਅਸਤੀਫ਼ਾ ਦੇ ਦਿੱਤਾ। ਮੋਤੀ ਲਾਲ ਨਹਿਰੂ ਨੇ ਦਿੱਲੀ ਸੈਂਟਰਲ ਅਸੈਂਬਲੀ ਚੋਂ ਨਿੰਦਿਆ ਪ੍ਰਸਤਾਵ ਪੇਸ਼ ਕੀਤਾ। ਭਗਤ ਸਿੰਘ ਨੇ ਆਖਰ ਕਾਂਗਰਸ ਵੱਲੋਂ ਪਾਸ ਕੀਤੇ ਪ੍ਰਸਤਾਵ ਕਾਰਨ 5 ਅਕਤੂਬਰ 1929 ਨੂੰ 116 ਦਿਨ ਬਾਅਦ ਭੁੱਖ ਹਡ਼ਤਾਲ ਖ਼ਤਮ ਕਰ ਦਿੱਤੀ। ਮੁਕੱਦਮੇ ਦੌਰਾਨ ਜਦੋਂ ਜੈਪਾਲ ਕ੍ਰਾਂਤੀਕਾਰੀਆਂ ਦੇ ਖ਼ਿਲਾਫ਼ ਅਗਵਾਈ ਦੇਣ ਲਈ ਆਇਆ ਤਾਂ ਸਭ ਤੋਂ ਛੋਟੀ ਉਮਰ ਦੇ ਕ੍ਰਾਂਤੀਕਾਰੀ ਪ੍ਰੇਮ ਦੱਤ ਵਰਮਾ ਨੇ ਉਸ ਨੂੰ ਵਗਾਹ ਕੇ ਜੁੱਤੀ ਮਾਰੀ।

ਮੈਜਿਸਟਰੇਟ ਨੇ ਹੁਕਮ ਜਾਰੀ ਕੀਤਾ ਕਿ ਅੱਗੇ ਤੋਂ ਦੇਸ਼ ਭਗਤਾਂ ਨੂੰ ਹੱਥਕੜੀਆਂ ਲਾ ਕੇ ਪੇਸ਼ ਕੀਤਾ ਜਾਵੇ। ਮਨ੍ਹਾ ਕਰਨ ਤੇ ਉਨ੍ਹਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਵਿਰੋਧ ਚੋਂ ਕ੍ਰਾਂਤੀਕਾਰੀਆਂ ਨੇ ਅਦਾਲਤ ਜਾਣ ਤੋਂ ਇਨਕਾਰ ਕਰ ਦਿੱਤਾ ਸਰਕਾਰ ਨੇ ਕੋਈ ਪ੍ਰਵਾਹ ਨਾ ਕੀਤੀ ਤੇ ਅਦਾਲਤੀ ਕਾਰਵਾਈ ਜਾਰੀ ਰੱਖੀ। ਸਾਰੇ ਨਿਯਮ ਛਿੱਕੇ ਟੰਗ ਕੇ ਉਨ੍ਹਾਂ ਦੀ ਗੈਰ ਮੌਜੂਦਗੀ ਚੋਂ 7 ਅਕਤੂਬਰ 1930 ਨੂੰ ਮੁਕੱਦਮੇ ਇਕ ਤਰਫਾ ਫੈਸਲਾ ਕੀਤਾ ਗਿਆ ਭਗਤ ਸਿੰਘ ਸੁਖਦੇਵ ਤੇ ਰਾਜਗੁਰੂ ਨੂੰ ਫਾਂਸੀ ਤੇ 12 ਕ੍ਰਾਂਤੀਕਾਰੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਭਗਤ ਸਿੰਘ ਤੇ ਸਾਥੀਆਂ ਨੇ ਫ਼ੈਸਲੇ ਦੇ ਖ਼ਿਲਾਫ਼ ਅਪੀਲ ਕਰਨ ਤੋਂ ਇਨਕਾਰ ਕਰ ਦਿੱਤਾ।

ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਨੂੰ ਫਾਂਸੀ ਦੇਣ 24 ਮਾਰਚ 1931 ਦਾ ਦਿਨ ਚੁਣਿਆ ਗਿਆ ਪ੍ਰੰਤੂ 23 ਮਾਰਚ 1931 ਨੂੰ ਰਾਤ ਨੂੰ ਤਿੰਨਾਂ ਨੂੰ ਲਾਹੌਰ ਜੇਲ੍ਹ ਚੋਂ ਫਾਂਸੀ ਦੇ ਦਿੱਤੀ ਗਈ। ਲੋਕ ਰੋਹ ਤੋਂ ਡਰਦੇ ਹੋਏ ਪ੍ਰਸ਼ਾਸਨ ਨੇ ਜੇਲ੍ਹ ਦੀ ਪਿਛਲੀ ਕੰਧ ਢਾਹ ਕੇ ਗੰਡਾ ਸਿੰਘ ਵਾਲਾ ਪਿੰਡ ਚੋਂ ਸ਼ਹੀਦਾਂ ਦਾ ਅੰਤਿਮ ਸਸਕਾਰ ਕਰਵਾ ਦਿੱਤਾ ਤੇ ਰਾਖ ਫ਼ਿਰੋਜ਼ਪੁਰ ਤੋਂ 10 ਕਿਲੋਮੀਟਰ ਦੂਰ ਸਤਲੁਜ ਦਰਿਆ ਚੋਂ ਵਹਾ ਦਿੱਤੀ। ਉੱਥੇ ਹੁਣ ਹੁਸੈਨੀਵਾਲਾ ਸਮਾਰਕ ਬਣਿਆ ਹੋਇਆ ਹੈ ਤੇ ਹਰ ਸਾਲ 23 ਮਾਰਚ ਨੂੰ ਸ਼ਹੀਦਾਂ ਦੀ ਯਾਦ ਚ ਸਮਾਗਮ ਹੁੰਦੇ ਹਨ। ਭਗਤ ਸਿੰਘ ਦੀ ਸ਼ਹੀਦੀ ਦਾ ਦੇਸ਼ ਤੇ ਬੜਾ ਗਹਿਰਾ ਪ੍ਰਭਾਵ ਪਿਆ।

ਸਾਰੇ ਦੇਸ਼ ਚੋਂ ਹੜਤਾਲਾਂ ਮੁਜ਼ਾਹਰੇ ਹੋਣ ਲੱਗੇ। ਕਾਂਗਰਸ ਪਾਰਟੀ ਦੇ ਕਰਾਚੀ ਸੰਮੇਲਨ ਚੋਂ ਮਹਾਤਮਾ ਗਾਂਧੀ ਨੂੰ ਨੌਜਵਾਨਾਂ ਦੇ ਸਖ਼ਤ ਰੋਹ ਦਾ ਸਾਹਮਣਾ ਕਰਨਾ ਪਿਆ। ਭਗਤ ਸਿੰਘ ਇੱਕੋ-ਇੱਕ ਦੇਸ਼ ਭਗਤ ਹੈ ਜੋ ਭਾਰਤ ਤੇ ਪਾਕਿਸਤਾਨ ਚੋਂ ਇੱਕੋ ਜਿਹਾ ਮਕਬੂਲ ਹੈ। ਭਾਰਤ ਦੇ ਸ਼ਾਦਮਾਨ ਚੌਕ ਦਾ ਨਾਂ ਭਗਤ ਸਿੰਘ ਚੌਕ ਰੱਖਣ ਲਈ ਸੰਘਰਸ਼ ਚੱਲ ਰਿਹਾ ਹੈ।

ਹੁਸੈਨੀਵਾਲਾ ਸਮਾਰਕ ਵਾਲੀ ਥਾਂ 1947 ਚੋਂ ਪਾਕਿਸਤਾਨ ਦੇ ਹਿੱਸੇ ਆ ਗਿਆ ਸੀ। 17 ਜਨਵਰੀ 1961 ਨੂੰ ਵਟਾਂਦਰੇ ਅਧੀਨ ਭਾਰਤ ਦੇ 12 ਪਿੰਡ ਪਾਕਿਸਤਾਨ ਨੂੰ ਦੇ ਕੇ ਇਹ ਥਾਂ ਲਈ ਗਈ। ਇਹ ਸਮਾਰਕ 1968 ਚੋਂ ਬਣਾਇਆ ਗਿਆ ਸੀ। ਪਰ 1971 ਦੀ ਜੰਗ ਵੇਲੇ ਪਾਕਿਸਤਾਨੀ ਫੌਜ ਦੇ ਕਬਜ਼ੇ ਹੇਠ ਆ ਗਿਆ। ਉਹ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਦੇ ਬੁੱਤ ਉਖਾੜ ਕੇ ਲੈ ਗਏ ਤੇ ਅੱਜ ਤਕ ਵਾਪਸ ਨਹੀਂ ਕੀਤੇ। ਇਸ ਕਰਕੇ ਇਹ ਸਮਾਰਕ 1973 ਵਿਚ ਦੁਬਾਰਾ ਉਸਾਰਿਆ ਗਿਆ। ਖਟਕੜ ਕਲਾਂ ਵਿਖੇ ਇਕ ਸ਼ਾਨਦਾਰ ਮੈਮੋਰੀਅਲ ਤੇ ਅਜਾਇਬਘਰ ਬਣਿਆ ਹੋਇਆ ਹੈ ਜਿਸ ਚੋਂ ਭਗਤ ਸਿੰਘ ਨਾਲ ਸਬੰਧਿਤ ਅਨੇਕਾਂ ਵਸਤਾਂ ਪਈਆਂ ਹਨ।

15 ਅਗਸਤ 2008 ਨੂੰ ਉਸ ਦਾ ਕਾਂਸੀ ਦਾ ਬੁੱਤ ਭਾਰਤੀ ਪਾਰਲੀਮੈਂਟ ਚੋਂ ਸਥਾਪਿਤ ਕੀਤਾ ਗਿਆ। ਆਜ਼ਾਦੀ ਸੰਗਰਾਮ ਚੋਂ ਕਿਸੇ ਸ਼ਹੀਦ ਦੀ ਕੁਰਬਾਨੀ ਦਾ ਦੇਸ਼ ਵਾਸੀਆਂ ਤੇ ਇੰਨਾ ਪ੍ਰਭਾਵ ਨਹੀਂ ਪਿਆ ਜਿੰਨਾ ਭਗਤ ਸਿੰਘ ਦਾ ਪਿਆ ਹੈ। ਉਹ ਜਿਊਂਦੇ ਜੀਅ ਹੀ ਇਕ ਮਿਸਾਲ ਬਣ ਗਿਆ ਦੇਸ਼ ਤੋਂ ਬਾਅਦ ਇੱਕ ਹੀਰੋ।

Advertisement

Leave a Reply

error: Content is protected !!
Open chat