1.1 ਫਸਲ ਦੇ ਮੁੱਖ ਵਰਗ ਕਿਹੜੇ ਹਨ।

Advertisement

ੳ) ਖਰੀਫ ਦੀ ਫਸਲ ਅ) ਰਬੀ ਦੀ ਫਸਲ ੲ) ਰਬੀ ਦੀ ਫਸਲ ਅਤੇ ਖਰੀਫ ਦੀ ਫਸਲ ਸ) ਕੋਈ ਨਹੀਂ

ਉੱਤਰ— ੲ) ਰਬੀ ਦੀ ਫਸਲ ਅਤੇ ਖਰੀਫ ਦੀ ਫਸਲ

1.2 ਚਾਵਲ, ਮੱਕੀ ਅਤੇ ਮੂੰਗਫਲੀ ਕਿਸ ਵਰਗ ਦੀ ਫਸਲ ਹੈ? ।

ੳ) ਖਰੀਫ ਦੀ ਫਸਲ ਅ) ਰਬੀ ਦੀ ਫਸਲ ੲ) ਰਬੀ ਦੀ ਫਸਲ ਅਤੇ ਖਰੀਫ ਦੀ ਫਸਲ ਸ) ਕੋਈ ਨਹੀਂ

ਉੱਤਰ— ੳ) ਖਰੀਫ ਦੀ ਫਸਲ

1.3 ਮਿੱਟੀ ਨੂੰ ਉਲਟਾਉਣ ਪਲਟਾਉਣ ਅਤੇ ਪੋਲੀ ਕਰਨ ਦੀ ਪ੍ਰਕਿਰਿਆ ਨੂੰ ਕੀ ਕਹਿੰਦੇ ਹਨ।

ੳ) ਸੁਹਾਗਾ ਫੇਰਨਾ ਅ) ਹਲ ਵਾਹੁਣਾ ੲ) ਬੀਜ ਬੀਜਣਾ ਸ) ਖਾਦ ਪਾਉਣਾ

ਉੱਤਰ— ਅ) ਹਲ ਵਾਹੁਣਾ

1.4 ਸਿੰਚਾਈ ਦੇ ਸੋਮੇ ਕਿਹੜੇ ਹਨ।

ੳ) ਖੂਹ ਅ) ਛੱਪੜ ੲ) ਨਹਿਰਾਂ ਸ) ਸਾਰੇ ਹੀ

ਉੱਤਰ—ਸ) ਸਾਰੇ ਹੀ

1.5 ਨਦੀਨਾਂ ਨੂੰ ਖੇਤ ਵਿੱਚੋਂ ਬਾਹਰ ਕੱਢਣ ਦੀ ਪ੍ਰਕਿਰਿਆ ਨੂੰ ਕੀ ਕਹਿੰਦੇ ਹਨ।

ੳ) ਵਾਢੀ ਅ) ਹਲ ਵਾਹੁਣਾ ੲ) ਗੋਡੀ ਸ) ਸੁਹਾਗਾ ਫੇਰਨਾ

ਉੱਤਰ— ੲ) ਗੋਡੀ

2.1 ਸੂਖਮਜੀਵਾਂ ਨੂੰ ਕਿਵੇਂ ਦੇਖਿਆ ਜਾ ਸਕਦਾ ਹੈ? ।

ੳ) ਦੂਰਬੀਨ ਨਾਲ ਅ) ਸੂਖਮਦਰਸ਼ੀ ਨਾਲ ੲ) ਐਨਕ ਨਾਲ ਸ) ਲੈੱਨਜ਼ ਨਾਲ

ਉੱਤਰ— ਅ) ਸੂਖਮਦਰਸ਼ੀ ਨਾਲ

2.2 ਸੂਖਮਜੀਵ ਕਿੱਥੇ ਰਹਿੰਦੇ ਹਨ।

ੳ) ਹਵਾ ਵਿੱਚ ਅ) ਪਾਣੀ ਵਿੱਚ ੲ) ਮਨੁੱਖ ਦੇ ਸਰੀਰ ਤੇ ਸ) ਸਾਰੇ ਹੀ

ਉੱਤਰ— ਸ) ਸਾਰੇ ਹੀ

1.1 ਫਸਲ ਦੇ ਮੁੱਖ ਵਰਗ ਕਿਹੜੇ ਹਨ।

ੳ) ਖਰੀਫ ਦੀ ਫਸਲ ਅ) ਰਬੀ ਦੀ ਫਸਲ ੲ) ਰਬੀ ਦੀ ਫਸਲ ਅਤੇ ਖਰੀਫ ਦੀ ਫਸਲ ਸ) ਕੋਈ ਨਹੀਂ

ਉੱਤਰ— ੲ) ਰਬੀ ਦੀ ਫਸਲ ਅਤੇ ਖਰੀਫ ਦੀ ਫਸਲ

1.2 ਚਾਵਲ, ਮੱਕੀ ਅਤੇ ਮੂੰਗਫਲੀ ਕਿਸ ਵਰਗ ਦੀ ਫਸਲ ਹੈ? ।

ੳ) ਖਰੀਫ ਦੀ ਫਸਲ ਅ) ਰਬੀ ਦੀ ਫਸਲ ੲ) ਰਬੀ ਦੀ ਫਸਲ ਅਤੇ ਖਰੀਫ ਦੀ ਫਸਲ ਸ) ਕੋਈ ਨਹੀਂ

ਉੱਤਰ— ੳ) ਖਰੀਫ ਦੀ ਫਸਲ

1.3 ਮਿੱਟੀ ਨੂੰ ਉਲਟਾਉਣ ਪਲਟਾਉਣ ਅਤੇ ਪੋਲੀ ਕਰਨ ਦੀ ਪ੍ਰਕਿਰਿਆ ਨੂੰ ਕੀ ਕਹਿੰਦੇ ਹਨ ।

ੳ) ਸੁਹਾਗਾ ਫੇਰਨਾ ਅ) ਹਲ ਵਾਹੁਣਾ ੲ) ਬੀਜ ਬੀਜਣਾ ਸ) ਖਾਦ ਪਾਉਣਾ

ਉੱਤਰ— ਅ) ਹਲ ਵਾਹੁਣਾ

1.4 ਸਿੰਚਾਈ ਦੇ ਸੋਮੇ ਕਿਹੜੇ ਹਨ।

ੳ) ਖੂਹ ਅ) ਛੱਪੜ ੲ) ਨਹਿਰਾਂ ਸ) ਸਾਰੇ ਹੀ

ਉੱਤਰ—ਸ) ਸਾਰੇ ਹੀ

1.5 ਨਦੀਨਾਂ ਨੂੰ ਖੇਤ ਵਿੱਚੋਂ ਬਾਹਰ ਕੱਢਣ ਦੀ ਪ੍ਰਕਿਰਿਆ ਨੂੰ ਕੀ ਕਹਿੰਦੇ ਹਨ।

ੳ) ਵਾਢੀ ਅ) ਹਲ ਵਾਹੁਣਾ ੲ) ਗੋਡੀ ਸ) ਸੁਹਾਗਾ ਫੇਰਨਾ

ਉੱਤਰ— ੲ) ਗੋਡੀ

2.1 ਸੂਖਮਜੀਵਾਂ ਨੂੰ ਕਿਵੇਂ ਦੇਖਿਆ ਜਾ ਸਕਦਾ ਹੈ? ।

ੳ) ਦੂਰਬੀਨ ਨਾਲ ਅ) ਸੂਖਮਦਰਸ਼ੀ ਨਾਲ ੲ) ਐਨਕ ਨਾਲ ਸ) ਲੈੱਨਜ਼ ਨਾਲ

ਉੱਤਰ— ਅ) ਸੂਖਮਦਰਸ਼ੀ ਨਾਲ

2.2 ਸੂਖਮਜੀਵ ਕਿੱਥੇ ਰਹਿੰਦੇ ਹਨ ।

ੳ) ਹਵਾ ਵਿੱਚ ਅ) ਪਾਣੀ ਵਿੱਚ ੲ) ਮਨੁੱਖ ਦੇ ਸਰੀਰ ਤੇ ਸ) ਸਾਰੇ ਹੀ

ਉੱਤਰ— ਸ) ਸਾਰੇ ਹੀ

2.3 ਲੈਕਟੋਬੈਸੀਲਸ ਜੀਵਾਣੂ ਕਿੱਥੇ ਮਿਲਦਾ ਹੈ? ।

ੳ) ਦਹੀਂ ਵਿੱਚ ਅ) ਹਵਾ ਵਿੱਚ ੲ) ਪਾਣੀ ਵਿੱਚ ਸ) ਫਲੀਦਾਰ ਪੌਦਿਆਂ ਵਿੱਚ

ਉੱਤਰ— ੳ) ਦਹੀਂ ਵਿੱਚ

2.4 ਹੇਠ ਲਿਖਿਆਂ ਵਿੱਚੋਂ ਲਾਗ ਦਾ ਰੋਗ ਕਿਹੜਾ ਹੈ? ।

ੳ) ਕੈਂਸਰ ਅ) ਚਿਕਨਪਾਕਸ ੲ) ਹਾਰਟ ਅਟੈਕ ਸ) ਗੁਰਦਿਆਂ ਦਾ ਰੋਗ

ਉੱਤਰ— ਅ) ਚਿਕਨਪਾਕਸ

2.5 ਵਪਾਰਕ ਪੱਧਰ ਤੇ ਸ਼ਰਾਬ ਬਣਾਉਣ ਦੇ ਲਈ ਖਮੀਰ ਦੀ ਵਰਤੋਂ ਕੀਤੀ ਜਾਂਦੀ ਹੈ, ਇਸ ਕਿਰਿਆ ਨੂੰ ਕੀ

ਕਹਿੰਦੇ ਹਨ ।

ੳ) ਖਮੀਰਨ ਅ) ਪਾਸਚਰੀਕਰਨ ੲ) ਉਪਰੋਕਤ ਦੋਵੇਂ ਸ) ਇਹਨਾਂ ਵਿੱਚੋਂ ਕੋਈ ਨਹੀਂ

ਉੱਤਰ— ੳ) ਖਮੀਰਨ

3.1 ਹੇਠ ਲਿਖਿਆਂ ਵਿੱਚੋਂ ਕਿਹੜੇ ਰੇਸ਼ੇ ਪੌਦਿਆਂ ਤੋਂ ਪ੍ਰਾਪਤ ਹੁੰਦੇ ਹਨ।

ੳ) ਕਪਾਹ ਅ) ਉੱਨ ੲ) ਰੇਸ਼ਮ ਸ) ਇਹਨਾਂ ਵਿੱਚੋਂ ਕੋਈ ਨਹੀਂ

ਉੱਤਰ— ੳ) ਕਪਾਹ

3.2 ਬਣਾਉਟੀ ਰੇਸ਼ਮ ਕਿਸਨੂੰ ਕਹਿੰਦੇ ਹਨ।

ੳ) ਨਾਈਲਾਨ ਅ) ਰੇਯਾੱਨ ੲ) ਉੱਨ ਸ) ਕਪਾਹ

ਉੱਤਰ— ਅ) ਰੇਯਾੱਨ

3.3 ਸੰਸਲਿਸ਼ਟ ਰੇਸ਼ੇ ਸਾਨੂੰ ਕਿੱਥੋਂ ਪ੍ਰਾਪਤ ਹੁੰਦੇ ਹਨ।

ੳ) ਜੰਤੂਆਂ ਤੋਂ ਅ) ਪੌਦਿਆਂ ਤੋਂ ੲ) ਮਨੁੱਖ ਦੁਆਰਾ ਤਿਆਰ ਕੀਤੇ ਜਾਂਦੇ ਹਨ ਸ) ਇਹਨਾਂ ਵਿੱਚੋਂ ਕੋਈ ਨਹੀਂ

ਉੱਤਰ— ੲ) ਮਨੁੱਖ ਦੁਆਰਾ ਤਿਆਰ ਕੀਤੇ ਜਾਂਦੇ ਹਨ

3.4 ਪਦਾਰਥ ਜੋ ਕੁਦਰਤੀ ਤੌਰ ਤੇ ਵਿਘਟਿਤ ਹੋ ਜਾਂਦਾ ਹੈ ਉਹ ਕੀ ਅਖਵਾਉਂਦਾ ਹੈ? ।

ੳ) ਜੈਵਅਵਿਘਟਨਸ਼ੀਲ ਅ) ਜੈਵਵਿਘਟਨਸ਼ੀਲ ੲ) ਕੁਦਰਤੀ ਸ) ਸੰਸਲਿਸ਼ਟਂ

ਉੱਤਰ— ਅ) ਜੈਵਵਿਘਟਨਸ਼ੀਲ

3.5 ਅੱਗ ਬੁਝਾਉਣ ਵਾਲੇ ਕਰਮਚਾਰੀਆਂ ਦੀਆਂ ਵਰਦੀਆਂ ਉੱਤੇ ——————————— ਪਲਾਸਟਿਕ ਦੀ ਪਰਤ ਚੜ੍ਹੀ ਹੁੰਦੀ ਹੈ? ।

ੳ) ਟੈਫਲਾਨ ਅ) ਮੈਲਾਮਾਈਨ ੲ) ਟੈਫਲਾਨ ਅਤੇ ਮੈਲਾਮਾਈਨ ਸ) ਇਹਨਾਂ ਵਿੱਚੋਂ ਕੋਈ ਨਹੀਂ

ਉੱਤਰ— ਅ) ਮੈਲਾਮਾਈਨ

4.1 ਧਾਤਾਂ ਨੂੰ ਕੁੱਟ ਕੇ ਸ਼ੀਟ ਵਿੱਚ ਪਰਿਵਰਤਿਤ ਕੀਤਾ ਜਾ ਸਕਦਾ ਹੈ, ਧਾਤਾਂ ਦੇ ਇਸ ਗੁਣ ਨੂੰ ਕੀ ਕਹਿੰਦੇ ਹਨ।

ੳ) ਖਿਚੀਣਯੋਗਤਾ ਅ) ਕੁਟੀਣਯੋਗਤਾ ੲ) ਕਠੋਰਤਾ ਸ) ਚਮਕ

ਉੱਤਰ— ਅ) ਕੁਟੀਣਯੋਗਤਾ

4.2 ਧਾਤਾਂ ਬਿਜਲੀ ਅਤੇ ਤਾਪ ਦੀਆਂ ———— ਹੁੰਦੀਆਂ ਹਨ।

ੳ) ਸੁਚਾਲਕ ਅ) ਕੁਚਾਲਕ ੲ) ਸੁਚਾਲਕ ਅਤੇ ਕੁਚਾਲਕ ਸ) ਇਹਨਾਂ ਵਿੱਚੋਂ ਕੋਈ ਨਹੀਂ

ਉੱਤਰ— ੳ) ਸੁਚਾਲਕ

4.3 ਮੈਗਨੀਸ਼ੀਅਮ ਹਵਾ ਵਿੱਚ ਜਲਦਾ ਹੈ ਤਾਂ ———————————— ਬਣਦਾ ਹੈ?

ੳ) ਮੈਗਨੀਸ਼ੀਅਮ ਆਕਸਾਈਡ ਅ) ਪਾਣੀ ੲ) ਆਕਸੀਜਨ ਸ) ਇਹਨਾਂ ਵਿੱਚੋਂ ਕੋਈ ਨਹੀਂ

ਉੱਤਰ— ੳ) ਮੈਗਨੀਸ਼ੀਅਮ ਆਕਸਾਈਡ

4.4 ਜਦੋਂ ਕਾਪਰ ਦੇ ਬਰਤਨ ਨੂੰ ਸਿੱਲ੍ਹੀ ਹਵਾ ਵਿੱਚ ਖੁੱਲ੍ਹਾ ਰੱਖਿਆ ਜਾਂਦਾ ਹੈ ਤਾਂ ਉਸ ਉੱਤੇ ਹਲਕੀ ਹਰੀ ਪਰਤ ਜੰਮ

ਜਾਂਦੀ ਹੈ ਜੋ ——————————ਹੈ।

ੳ) ਕਾਪਰ ਹਾਈਡ੍ਰੋਕਸਾਈਡ ਅ) ਕਾਪਰ ਕਾਰਬੋਨੇਟ ੲ) ਕਾਪਰ ਹਾਈਡ੍ਰੋਕਸਾਈਡ ਅਤੇ ਕਾਪਰ ਕਾਰਬੋਨੇਟ ਦਾ

ਮਿਸ਼ਰਣ ਸ) ਇਹਨਾਂ ਵਿੱਚੋਂ ਕੋਈ ਨਹੀਂ

ਉੱਤਰ— ੲ) ਕਾਪਰ ਹਾਈਡ੍ਰੋਕਸਾਈਡ ਅਤੇ ਕਾਪਰ ਕਾਰਬੋਨੇਟ ਦਾ ਮਿਸ਼ਰਣ

4.5 ਆਮ ਕਰਕੇ ਧਾਤਾਂ ਦੇ ਆਕਸਾਈਡ ਲਾਲ ਲਿਟਮਸ ਨੂੰ ਨੀਲਾ ਕਰ ਦਿੰਦੇ ਹਨ, ਇਹ ਸੁਭਾਅ ਵਿੱਚ

———————————— ਹੁੰਦੇ ਹਨ।

ੳ) ਤੇਜ਼ਾਬੀ ਅ) ਖਾਰੇ ੲ) ਉਦਾਸੀਨ ਸ) ਇਹਨਾਂ ਵਿੱਚੋਂ ਕੋਈ ਨਹੀਂ

ਉੱਤਰ— ਅ) ਖਾਰੇ

5.1 ਹੇਠ ਲਿਖਿਆਂ ਵਿੱਚੋਂ ਕਿਹੜੇ ਕੁਦਰਤੀ ਸਾਧਨ ਹਨ।

ੳ) ਹਵਾ ਅ) ਪਾਣੀ ੲ) ਮਿੱਟੀ ਸ) ਸਾਰੇ ਹੀ

ਉੱਤਰ—ਸ) ਸਾਰੇ ਹੀ

5.2 ਹੇਠ ਲਿਖਿਆਂ ਵਿੱਚੋਂ ਕਿਹੜੇ ਮਨੁੱਖੀ ਕਿਰਿਆਵਾਂ ਦੁਆਰਾ ਸਮਾਪਤ ਨਹੀਂ ਹੋ ਸਕਦੇ?

ੳ) ਹਵਾ ਅ) ਸੂਰਜ ਦੀ ਰੌਸ਼ਨੀ ੲ) ਮਿੱਟੀ ਸ) ਸਾਰੇ ਹੀ

ਉੱਤਰ— ਸ) ਸਾਰੇ ਹੀ

5.3 ਹੇਠ ਲਿਖਿਆਂ ਵਿੱਚੋਂ ਕਿਹੜੇ ਮਨੁੱਖੀ ਕਿਰਿਆਵਾਂ ਦੁਆਰਾ ਸਮਾਪਤ ਹੋ ਸਕਦੇ ਹਨ।

ੳ) ਜੰਗਲ ਅ) ਜੰਗਲੀ ਜੀਵ ੲ) ਖਣਿਜ ਸ) ਸਾਰੇ ਹੀ

ਉੱਤਰ— ਸ) ਸਾਰੇ ਹੀ

5.4 ਕੋਲੇ ਵਿੱਚ ਮੁੱਖ ਰੂਪ ਵਿੱਚ ————— ਹੁੰਦਾ ਹੈ।

ੳ) ਕਾਪਰ ਅ) ਕਾਰਬਨ ੲ) ਹਾਈਡ੍ਰੋਜਨ ਸ) ਆਇਰਨ

ਉੱਤਰ— ਅ) ਕਾਰਬਨ

5.5 ਹਵਾ ਵਿੱਚ ਗਰਮ ਕਰਨ ਤੇ ਕੋਲਾ ਬਲਦਾ ਹੈ ਅਤੇ ———————— ਪੈਦਾ ਕਰਦਾ ਹੈ।

ੳ) ਕਾਰਬਨ ਡਾਈਆਕਸਾਈਡ ਅ) ਹਾਈਡ੍ਰੋਜਨ ੲ) ਨਾਈਟ੍ਰੋਜਨ ਸ) ਆਕਸੀਜਨ

ਉੱਤਰ— ੳ) ਕਾਰਬਨ ਡਾਈਆਕਸਾਈਡ

6.1 ਹੇਠ ਲਿਖਿਆਂ ਵਿੱਚੋਂ ਬਾਲਣ ਕਿਹੜਾ ਹੈ।

ੳ) ਕੋਲਾ ਅ) ਪੈਟਰੋਲ ੲ) ਡੀਜ਼ਲ ਸ) ਸਾਰੇ ਹੀ

ਉੱਤਰ— ਸ) ਸਾਰੇ ਹੀ

6.2 ਜਲਣ ਕਿਰਿਆ ਦੌਰਾਨ ਪਦਾਰਥ ਕਿਸ ਗੈਸ ਨਾਲ ਪ੍ਰਤੀਕਿਰਿਆ ਕਰਕੇ ਤਾਪ ਦਿੰਦਾ ਹੈ।

ੳ) ਹਾਈਡ੍ਰੋਜਨ ਅ) ਨਾਈਟ੍ਰੋਜਨ ੲ) ਆਕਸੀਜਨ ਸ) ਕਾਰਬਨ ਡਾਈਆਕਸਾਈਡ

ਉੱਤਰ— ੲ) ਆਕਸੀਜਨ

6.3 ਜਿਹੜਾ ਪਦਾਰਥ ਜਲਦਾ ਹੈ ਉਹ ਕੀ ਅਖਵਾਉਂਦਾ ਹੈ।

ੳ) ਜਲਣਸ਼ੀਲ ਪਦਾਰਥ ਅ) ਨਾ ਜਲਣਸ਼ੀਲ ਪਦਾਰਥ ੲ) ਉਪਰੋਕਤ ਦੋਵੇਂ ਸ) ਇਹਨਾਂ ਵਿੱਚੋਂ ਕੋਈ ਨਹੀਂ

ਉੱਤਰ— ੳ) ਜਲਣਸ਼ੀਲ ਪਦਾਰਥ

6.4 ਉਹ ਘੱਟੋ ਘੱਟ ਤਾਪਮਾਨ ਜਿਸਤੇ ਕੋਈ ਪਦਾਰਥ ਬਲਣ ਲਗਦਾ ਹੈ ਉਸਦਾ ————————— ਅਖਵਾਉਂਦਾ ਹੈ? ।

ੳ) ਬਲਣ ਤਾਪਮਾਨ ਅ) ਪਿਘਲਣ ਤਾਪਮਾਨ ੲ) ਉਬਲਣ ਤਾਪਮਾਨ ਸ) ਇਹਨਾਂ ਵਿੱਚੋਂ ਕੋਈ ਨਹੀਂ

ਉੱਤਰ— ੳ) ਜਲਣਸ਼ੀਲ ਪਦਾਰਥ

6.5 ਹੇਠ ਲਿਖਿਆਂ ਵਿੱਚੋਂ ਜਲਣਸ਼ੀਲ ਪਦਾਰਥ ਕਿਹੜਾ ਹੈ? ।

ੳ) ਪੈਟ੍ਰੋਲ ਅ) ਅਲਕੋਹਲ ੲ) ਮਿੱਟੀ ਦਾ ਤੇਲ ਸ) ਸਾਰੇ ਹੀ

ਉੱਤਰ— ਸ) ਸਾਰੇ ਹੀ

7.1 ਜੰਗਲਾਂ ਦੀ ਕਟਾਈ ਤੋ ਕੀ ਭਾਵ ਹੈ? ।

ੳ) ਜੰਗਲਾਂ ਨੂੰ ਖਤਮ ਕਰਨਾ ਅ) ਜੰਗਲਾਂ ਨੂੰ ਉਗਾਉਣਾ ੲ) ਜੰਗਲੀ ਜੀਵਾਂ ਦਾ ਸ਼ਿਕਾਰ ਸ) ਜੰਗਲ ਵਿੱਚ ਅੱਗ

ਲੱਗਣਾ

ਉੱਤਰ— ੳ) ਜੰਗਲਾਂ ਨੂੰ ਖਤਮ ਕਰਨਾ

7.2 ਜੰਗਲਾਂ ਦੀ ਕਟਾਈ ਦੇ ਕਾਰਨ ਹਨ:—

ੳ) ਖੇਤੀ ਲਈ ਭੂਮੀ ਤਿਆਰ ਕਰਨਾ ਅ) ਘਰ ਜਾਂ ਕਾਰਖਾਨਿਆਂ ਦੇ ਨਿਰਮਾਣ ਲਈ ੲ) ਫਰਨੀਚਰ ਬਣਾਉਣ

ਅਤੇ ਬਾਲਣ ਲਈ ਸ) ਉਪਰੋਕਤ ਸਾਰੇ ਹੀ

ਉੱਤਰ— ਸ) ਉਪਰੋਕਤ ਸਾਰੇ ਹੀ

7.3 ਜੰਗਲਾਂ ਦੀ ਕਟਾਈ ਕਾਰਨ :—

ੳ) ਪ੍ਰਦੂਸ਼ਣ ਵਧ ਰਿਹਾ ਹੈ। ਅ) ਕਾਰਬਨਡਾਈ ਆਕਸਾਈਡ ਦਾ ਪੱਧਰ ਵਧ ਰਿਹਾ ਹੈ। ੲ) ਕੁਦਰਤੀ ਸੰਤੁਲਨ

ਵਿਗੜ ਰਿਹਾ ਹੈ। ਸ) ਸਾਰੇ ਹੀ

ਉੱਤਰ— ਸ) ਸਾਰੇ ਹੀ

7.4 ਮਿੱਟੀ ਉੱਤੇ ਦਰੱਖਤਾਂ ਦੀ ਕਮੀ ਕਾਰਨ ਭੋਂ ਖੋਰ :—

ੳ) ਵੱਧ ਹੁੰਦਾ ਹੈ ਅ) ਘੱਟ ਹੁੰਦਾ ਹੈ ੲ) ਬਿਲਕੁਲ ਨਹੀਂ ਹੁੰਦਾ ਸ) ਇਹਨਾਂ ਵਿੱਚੋਂ ਕੋਈ ਨਹੀਂ

ਉੱਤਰ— ੳ) ਵੱਧ ਹੁੰਦਾ ਹੈ

7.5 ਉਪਜਾਊ ਮਿੱਟੀ ਦੇ ਮਾਰੂਥਲ ਵਿੱਚ ਬਦਲਣ ਦੀ ਪ੍ਰਕਿਰਿਆ ਕੀ ਕਹਾਉਂਦੀ ਹੈ? ।

ੳ) ਮਾਰੂਥਲੀਕਰਨ ਅ) ਅਸੰਤੁਲਨ ੲ) ਵਾਤਾਵਰਣ ਸੁਰੱਖਿਅਣ ਸ) ਇਹਨਾਂ ਵਿੱਚੋਂ ਕੋਈ ਨਹੀਂ

ਉੱਤਰ— ੳ) ਮਾਰੂਥਲੀਕਰਨ

8.1 ਸੈੱਲ ਦੀ ਖੋਜ ਕਿਸਨੇ ਕੀਤੀ ?

ੳ) ਰਾਬਰਟ ਹੁੱਕ ਅ) ਰਾਬਰਟ ਬਰਾਊਨ ੲ) ਜਗਦੀਸ਼ ਚੰਦਰ ਬੋਸ ਸ) ਇਹਨਾਂ ਵਿੱਚੋਂ ਕੋਈ ਨਹੀਂ

ਉੱਤਰ— ੳ) ੳ) ਰਾਬਰਟ ਹੁੱਕ

8.2 ਸਾਡੇ ਸਰੀਰ ਦੇ ਅੰਗਾਂ ਦੀ ਰਚਨਾਤਮਕ ਮੁੱਢਲੀ ਇਕਾਈ ਕਿਹੜੀ ਹੈ।

ੳ) ਟਿਸ਼ੂ ਅ) ਸੈੱਲ ੲ) ਅੰਗ ਪ੍ਰਣਾਲੀ ਸ) ਇਹਨਾਂ ਵਿੱਚੋਂ ਕੋਈ ਨਹੀਂ

ਉੱਤਰ— ੳ) ਇੱਕ

8.3 ਮੁਰਗੀ ਦੇ ਅੰਡੇ ਵਿੱਚ ਕਿੰਨੇ ਸੈੱਲ ਹੁੰਦੇ ਹਨ।

ੳ) ਇੱਕ ਅ) ਦੋ ੲ) ਤਿੰਨ ਸ)ਅਣਗਿਣਤ

ਉੱਤਰ— ੳ) ਇੱਕ

8.4 ਜਿਹੜੇ ਜੀਵਾਂ ਦਾ ਸਰੀਰ ਇੱਕ ਸੈੱਲ ਦਾ ਬਣਿਆ ਹੁੰਦਾ ਹੈ ਉਹਨਾਂ ਨੂੰ ਕੀ ਕਹਿੰਦੇ ਹਨ।

ੳ) ਇੱਕ ਸੈੱਲੀ ਅ) ਦੋ ਸੈੱਲੀ ੲ) ਬਹੁਸੈੱਲੀ ਸ) ਇਹਨਾਂ ਵਿੱਚੋਂ ਕੋਈ ਨਹੀਂ

ਉੱਤਰ— ੳ) ਇੱਕ ਸੈੱਲੀ

8.5 ਜਿਹੜੇ ਜੀਵਾਂ ਦਾ ਸਰੀਰ ਇੱਕ ਤੋਂ ਜਿਆਦਾ ਸੈੱਲਾਂ ਦਾ ਬਣਿਆ ਹੁੰਦਾ ਹੈ ਉਹਨਾਂ ਨੂੰ ਕੀ ਕਹਿੰਦੇ ਹਨ।

ੳ) ਇੱਕ ਸੈੱਲੀ ਅ) ਦੋ ਸੈੱਲੀ ੲ) ਬਹੁਸੈੱਲੀ ਸ) ਇਹਨਾਂ ਵਿੱਚੋਂ ਕੋਈ ਨਹੀਂ

ਉੱਤਰ— ੲ) ਬਹੁਸੈੱਲੀ

9.1 ਹੇਠ ਲਿਖਿਆਂ ਵਿੱਚੋਂ ਪ੍ਰਜਣਨ ਦੀਆਂ ਵਿਧੀਆਂ ਕਿਹੜੀਆਂ ਹਨ ।

ੳ) ਲਿੰਗੀ ਪ੍ਰਜਣਨ ਅ) ਅਲਿੰਗੀ ਪ੍ਰਜਣਨ ੲ) ਦੋਵੇਂ ਹੀ ਸ) ਇਹਨਾਂ ਵਿੱਚੋਂ ਕੋਈ ਨਹੀਂ

ਉੱਤਰ— ੲ) ਦੋਵੇਂ ਹੀ

9.2 ਪ੍ਰਜਣਨ ਦੀ ਕਿਸਮ ਜਿਸ ਵਿੱਚ ਨਰ ਅਤੇ ਮਾਦਾ ਯੁਗਮਕਾਂ ਦਾ ਸੰਯੋਗ ਹੁੰਦਾ ਹੈ —————————— ਕਹਾਉਂਦਾ ਹੈ।

ੳ) ਲਿੰਗੀ ਪ੍ਰਜਣਨ ਅ) ਅਲਿੰਗੀ ਪ੍ਰਜਣਨ ੲ) ਕਾਇਆ ਪਰਿਵਰਤਨ ਸ) ਇਹਨਾਂ ਵਿੱਚੋਂ ਕੋਈ

ਉੱਤਰ— ੳ) ਲਿੰਗੀ ਪ੍ਰਜਣਨ

9.3 ਨਰ ਜਣਨ ਅੰਗ ਕਿਹੜੇ ਹਨ ।

ੳ) ਇੱਕ ਜੋੜਾ ਪਤਾਲੂ ਅ) ਦੋ ਸ਼ੁਕਰਾਣੂ ਵਹਿਣੀਆਂ ੲ) ਇੱਕ ਨਰ ਇੰਦਰੀ ਸ) ਉਪਰੋਕਤ ਸਾਰੇ

ਉੱਤਰ—ਸ) ਉਪਰੋਕਤ ਸਾਰੇ

9.4 ਪਤਾਲੂ ਨਰ ਯੁਗਮਕ ਉਤਪੰਨ ਕਰਦੇ ਹਨ ਜਿਨ੍ਹਾਂ ਨੂੰ ——————————— ਕਹਿੰਦੇ ਹਨ।

ੳ) ਸ਼ੁਕਰਾਣੂ ਅ) ਅੰਡਾਣੂ ੲ) ਯੁਗਮਜ ਸ) ਉਪਰੋਕਤ ਸਾਰੇ

ਉੱਤਰ— ੳ) ਸ਼ੁਕਰਾਣੂ

9.5 ਮਾਦਾ ਜਣਨ ਅੰਗ ਕਿਹੜੇ ਹਨ।

ੳ) ਇੱਕ ਜੋੜੀ ਅੰਡਕੋਸ਼ ਅ) ਅੰਡ ਨਿਕਾਸ ਵਹਿਣੀ ੲ) ਬੱਚੇਦਾਨੀ ਸ) ਉਪਰੋਕਤ ਸਾਰੇ

ਉੱਤਰ—ਸ) ਉਪਰੋਕਤ ਸਾਰੇ

10.1 ਜੀਵਨ ਕਾਲ ਦੀ ਅਵਸਥਾ ਜਦੋਂ ਸਰੀਰ ਵਿੱਚ ਪ੍ਰਜਣਨ ਪ੍ਰੌੜਤਾ ਆਉਂਦੀ ਹੈ ————————— ਅਖਵਾਉੱਦੀ ਹੈ।

ੳ) ਬਚਪਨ ਅ) ਜਵਾਨੀ ੲ) ਕਿਸ਼ੋਰ ਅਵਸਥਾ ਸ) ਬੁਢਾਪਾ

ਉੱਤਰ— ੲ) ਕਿਸ਼ੋਰ ਅਵਸਥਾ

10.2 ਕਿਸ਼ੋਰ ਅਵਸਥਾ ਆਮ ਤੌਰ ਤੇ ——————— ਤੋਂ ———————————— ਤੱਕ ਰਹਿੰਦੀ ਹੈ।

ੳ) 11 ਸਾਲ ਤੋਂ ਪਹਿਲਾਂ ਅ) 11 ਸਾਲ ਤੋਂ 19 ਸਾਲ ਤੱਕ ੲ) 19 ਸਾਲ ਤੋਂ ਬਾਅਦ ਸ) ਜਨਮ ਤੋਂ ਮੌਤ ਤੱਕ

ਉੱਤਰ— ਅ) 11 ਸਾਲ ਤੋਂ 19 ਸਾਲ ਤੱਕ

10.3 ਕਿਸ਼ੋਰ ਅਵਸਥਾ ਵਿੱਚ ਕਿਹੜੇ ਪਰਿਵਰਤਨ ਹੁੰਦੇ ਹਨ।

ੳ) ਕੱਦ ਵਿੱਚ ਪਰਿਵਰਤਨ ਅ) ਆਵਾਜ਼ ਵਿੱਚ ਪਰਿਵਰਤਨ ੲ) ਸਰੀਰਕ ਬਨਾਵਟ ਵਿੱਚ ਪਰਿਵਰਤਨ ਸ)

ਉਪਰੋਕਤ ਸਾਰੇ ਹੀ

ਉੱਤਰ—ਸ) ਉਪਰੋਕਤ ਸਾਰੇ ਹੀ

10.4 ਕਿਸ਼ੋਰ ਅਵਸਥਾ ਦੌਰਾਨ ਲੜਕਿਆਂ ਵਿੱਚ ਕੰਠ ਪਟਾਰੀ ਵਿਕਸਿਤ ਹੋਕੇ ਵੱਡੀ ਹੋ ਜਾਂਦੀ ਹੈ ਇਸਨੂੰ

—————— ਕਹਿੰਦੇ ਹਨ ।

ੳ) ਕੰਠ ਪਟਾਰੀ ਅ) ਐਡਮਜ਼ ਐਪਲ ੲ) ਤੇਲ ਗ੍ਰੰਥੀਆਂ ਸ) ਇਹਨਾਂ ਵਿੱਚੋਂ ਕੋਈ ਨਹੀਂ

ਉੱਤਰ— ਅ) ਐਡਮਜ਼ ਐਪਲ

10.5 ਕਿਸ਼ੋਰ ਅਵਸਥਾ ਵਿੱਚ ਪਸੀਨਾ ਅਤੇ ਤੇਲ ਗ੍ਰੰਥੀਆਂ ਦਾ ਰਿਸਾਉ ——————— ਹੋ ਜਾਂਦਾ ਹੈ।

ੳ) ਵੱਧ ਅ) ਘੱਟ ੲ) ਨਾ ਵੱਧ ਨਾ ਘੱਟ ਸ) ਇਹਨਾਂ ਵਿੱਚੋਂ ਕੋਈ ਨਹੀਂ

ਉੱਤਰ— ੳ) ਵੱਧ

11.1 ਕਿਸੇ ਵਸਤੂ ਉੱਤੇ ਲੱਗਣ ਵਾਲੇ ———————————— ਨੂੰ ਬਲ ਕਹਿੰਦੇ ਹਨ।

ੳ) ਧੱਕੇ ਅ) ਖਿੱਚ ੲ) ਧੱਕੇ ਜਾਂ ਖਿੱਚ ਸ) ਇਹਨਾਂ ਵਿੱਚੋਂ ਕੋਈ ਨਹੀਂ

ਉੱਤਰ— ੲ) ਧੱਕੇ ਜਾਂ ਖਿੱਚ

11.2 ਬਲ ਦੁਆਰਾ ਵਸਤੂ ਦੀ ਚਾਲ ਨੂੰ —————— ਕੀਤਾ ਜਾ ਸਕਦਾ ਹੈ।

ੳ) ਵੱਧ ਅ) ਘੱਟ ੲ) ਵੱਧ ਜਾਂ ਘੱਟ ਸ) ਇਹਨਾਂ ਵਿੱਚੋਂ ਕੋਈ ਨਹੀਂ

ਉੱਤਰ— ੲ) ਵੱਧ ਜਾਂ ਘੱਟ

11.3 ਬਲ ਦੁਆਰਾ ਵਸਤੂ ਦੀ ————————— ਵਿੱਚ ਪਰਿਵਰਤਨ ਹੋ ਸਕਦਾ ਹੈ।

ੳ) ਚਾਲ ਅ) ਦਿਸ਼ਾ ੲ) ਆਕਾਰ ਵਿੱਚ ਸ) ਉਪਰੋਕਤ ਸਾਰੇ ਹੀ

ਉੱਤਰ—ਸ) ਉਪਰੋਕਤ ਸਾਰੇ ਹੀ

11.4 ਸਾਡੀਆਂ ਮਾਸਪੇਸ਼ੀਆਂ ਦੀ ਕਿਰਿਆ ਵਜੋਂ ਲੱਗਣ ਵਾਲੇ ਬਲ ਨੂੰ ———————————— ਕਹਿੰਦੇ ਹਨ।

ੳ) ਪੇਸ਼ੀ ਬਲ ਅ) ਰਗੜ ਬਲ ੲ) ਚੁੰਬਕੀ ਬਲ ਸ) ਸਥਿਰ ਬਿਜਲਈ ਬਲ

ਉੱਤਰ— ੳ) ਪੇਸ਼ੀ ਬਲ

11.5 ਵਾਯੂਮੰਡਲੀ ਦਬਾਉ ਲੱਗਦਾ ਹੈ ।

ੳ) ਉੱਪਰ ਵੱਲ ਅ) ਹੇਠਾਂ ਵੱਲ ੲ) ਪਾਸਿਆਂ ਵੱਲ ਸ) ਉਪਰੋਕਤ ਸਾਰੇ ਹੀ

ਉੱਤਰ—ਸ) ਉਪਰੋਕਤ ਸਾਰੇ ਹੀ

12.1 ਵਸਤੂ ਉੱਤੇ ਲੱਗਣ ਵਾਲੇ ਬਲ ਨੂੰ —————————ਯੰਤਰ ਨਾਲ ਮਾਪਿਆ ਜਾਂਦਾ ਹੈ।

ੳ) ਤੱਕੜੀ ਅ) ਕਮਾਣੀਦਾਰ ਤੁਲਾ ੲ) ਥਰਮਾਮੀਟਰ ਸ) ਵੋਲਟਮੀਟਰ

ਉੱਤਰ— ਅ) ਕਮਾਣੀਦਾਰ ਤੁਲਾ

12.2 ਰਗੜ ਸੰਪਰਕ ਵਿੱਚ ਆਉਣ ਵਾਲੀਆਂ ਦੋ ਸਤ੍ਹਾਵਾਂ ਦੀਆਂ ———————————— ਕਾਰਨ ਹੁੰਦੀ ਹੈ।

ੳ) ਨਿਯਮਤਾਵਾਂ ਅ) ਅਨਿਯਮਤਾਵਾਂ ੲ) ਨਿਯਮਤਾਵਾਂ ਅਤੇ ਅਨਿਯਮਤਾਵਾਂ ਸ) ਉਪਰੋਕਤ ਸਾਰੇ ਹੀ

ਉੱਤਰ— ੲ) ਨਿਯਮਤਾਵਾਂ ਅਤੇ ਅਨਿਯਮਤਾਵਾਂ

12.3 ————————— ਸਤ੍ਹਾ ਤੇ ਅਨਿਯਮਤਾਵਾਂ ਵਧੇਰੇ ਹੁੰਦੀਆਂ ਹਨ।

ੳ) ਪੱਧਰੀ ਅ) ਖੁਰਦਰੀ ੲ) ਪੱਧਰੀ ਅਤੇ ਖੁਰਦਰੀ ਸ) ਉਪਰੋਕਤ ਸਾਰੇ ਹੀ

ਉੱਤਰ— ਅ) ਖੁਰਦਰੀ

12.4 ਕਿਸੇ ਵਸਤੂ ਨੂੰ ਵਿਰਾਮ ਅਵਸਥਾ ਤੋਂ ਗਤੀ ਸ਼ੁਰੂ ਕਰਨ ਦੀ ਸਥਿਤੀ ਵਿੱਚ ਲਿਆਉਣ ਲਈ ਲਗਾਇਆ ਬਲ

————————————— ਦਾ ਮਾਪ ਹੁੰਦਾ ਹੈ।

ੳ) ਸਰਕਣਸ਼ੀਲ ਰਗੜ ਅ) ਸਥਿਤਿਕ ਰਗੜ ੲ) ਸਰਕਣਸ਼ੀਲ ਅਤੇ ਸਥਿਤਿਕ ਰਗੜ ਸ) ਇਹਨਾਂ ਵਿੱਚੋਂ ਕੋਈ

ਨਹੀਂ

ਉੱਤਰ— ਅ) ਸਥਿਤਿਕ ਰਗੜ

12.5 ਸਰਕਣਸ਼ੀਲ ਰਗੜ ਸਥਿਤਿਕ ਰਗੜ ਤੋਂ ————————————— ਹੁੰਦੀ ਹੈ।

ੳ) ਘੱਟ ਅ) ਵੱਧ ੲ) ਬਰਾਬਰ ਸ) ਇਹਨਾਂ ਵਿੱਚੋਂ ਕੋਈ ਨਹੀਂ

ਉੱਤਰ— ੳ) ਘੱਟ

13.1 ਧੁਨੀ ———————— ਵਿੱਚ ਸੰਚਾਰ ਨਹੀ ਕਰ ਸਕਦੀ।

ੳ) ਠੋਸ ਅ) ਤਰਲ ੲ) ਗੈਸ ਸ) ਖਲਾਅ

ਉੱਤਰ—ਸ) ਖਲਾਅ

13.2 ਧੁਨੀ ਕਿਸੇ ਮਾਧਿਅਮ ਵਿੱਚ ———————————— ਦਿਸ਼ਾ ਵਿੱਚ ਸੰਚਾਰਿਤ ਹੋ ਸਕਦੀ ਹੈ।

ੳ) ਕਿਸੇ ਇੱਕ ਅ) ਸਾਰੀਆਂ ਹੀ ੲ) ਇਹਨਾਂ ਵਿੱਚੋਂ ਕੋਈ ਨਹੀ ਸ) ਉਪਰੋਕਤ ਸਾਰੇ ਹੀ

ਉੱਤਰ— ਅ) ਸਾਰੀਆਂ ਹੀ

13.3 ਕੰਨ ਦੇ ਅੰਦਰ ਇੱਕ ਨਾਲੀ ਦੇ ਸਿਰੇ ਤੇ ਇੱਕ ਪਤਲੀ ਝਿੱਲੀ ਨੂੰ ——————————— ਕਹਿੰਦੇ ਹਨ ।

ੳ) ਕੰਨ ਪੇਪੜੀ ਅ) ਕੰਨ ਪਰਦਾ ੲ) ਬਾਹਰੀ ਕੰਨ ਸ) ਇਹਨਾਂ ਵਿੱਚੋਂ ਕੋਈ ਨਹੀ

ਉੱਤਰ— ਅ) ਕੰਨ ਪਰਦਾ

13.4 ਧੁਨੀ ਦੇ ਕੰਪਨ ਕੰਨ ਪਰਦੇ ਵਿੱਚ ————————— ਪੈਦਾ ਕਰਦੇ ਹਨ।

ੳ) ਕੰਪਨ ਅ) ਧੁਨੀ ੲ) ਖਿੱਚ ਸ) ਧੱਕਾ

ਉੱਤਰ— ੳ) ਕੰਪਨ

13.5 ਅੰਦਰ ਦੇ ਕੰਨ ਤੋਂ ਸੰਕੇਤਾਂ ਨੂੰ ———————————— ਤੱਕ ਭੇਜਿਆ ਜਾਂਦਾ ਹੈ ।

ੳ) ਦਿਲ ਅ) ਦਿਮਾਗ ੲ) ਫੇਫੜੇ ਸ) ਗੁਰਦੇ

ਉੱਤਰ— ਅ) ਦਿਮਾਗ

14.1 ਲੋਹੇ ਨੂੰ ਜੰਗ ਲੱਗਣ ਤੋਂ ਬਚਾਉਣ ਲਈ ਲੋਹੇ ਉੱਤੇ ———————— ਦੀ ਪਰਤ ਚੜ੍ਹਾਈ ਜਾਂਦੀ ਹੈ।

ੳ) ਸੋਨਾ ਜਾਂ ਚਾਂਦੀ ਅ) ਟਿਨ ੲ) ਜਿਸਤ ਸ) ਉਪਰੋਕਤ ਸਾਰੇ ਹੀ

ਉੱਤਰ—ਸ) ਉਪਰੋਕਤ ਸਾਰੇ ਹੀ

14.2 ਬਾਥਰੂਮ ਦੀਆਂ ਟੂਟੀਆਂ ਗੈਸ ਬਰਨਰ ਆਦਿ ਤੇ ਕਰੋਮੀਅਮ ਦੀ ਪਰਤ ਚੜ੍ਹਾਈ ਜਾਂਦੀ ਹੈ ਕਿਉਂਕਿ ਇਹ :—

ੳ) ਚਮਕਦਾਰ ਹੈ ਅ) ਖੁਰਦਾ ਨਹੀਂ ੲ) ਝਰੀਟਾਂ ਦਾ ਪ੍ਰਤੀਰੋਧ ਕਰਦਾ ਹੈ ਸ) ਉਪਰੋਕਤ ਸਾਰੇ ਹੀ

ਉੱਤਰ—ਸ) ਉਪਰੋਕਤ ਸਾਰੇ ਹੀ

14.3 ਬਿਜਲਈ ਮੁਲੰਮਾਕਰਨ ਲਈ ਵਸਤੂ ਨੂੰ ਬੈਟਰੀ ਦੇ —————————— ਟਰਮੀਨਲ ਨਾਲ ਜੋੜਨਾ ਹੁੰਦਾ ਹੈ।

ੳ) ਰਿਣ ਅ) ਧਨ ੲ) ਰਿਣ ਅਤੇ ਧਨ ਸ) ਉਪਰੋਕਤ ਸਾਰੇ ਹੀ

ਉੱਤਰ— ੳ) ਰਿਣ

14.4 ਕਾਪਰ ਸਲਫੇਟ ਘੋਲ ਵਿੱਚੋਂ ਬਿਜਲੀ ਧਾਰਾ ਲੰਘਾਉਣ ਤੇ ਇਹ —————— ਵਿੱਚ ਟੁੱਟ ਜਾਂਦਾ ਹੈ ।

ੳ) ਕਾਪਰ ਅ) ਸਲਫੇਟ ੲ) ਕਾਪਰ ਅਤੇ ਸਲਫੇਟ ਸ) ਉਪਰੋਕਤ ਸਾਰੇ ਹੀ

ਉੱਤਰ— ੲ) ਕਾਪਰ ਅਤੇ ਸਲਫੇਟ

14.5 ਤਾਂਬੇ ਦੀ ਪਲੇਟ ਜਿਸਨੂੰ ਬੈਟਰੀ ਦੇ ਰਿਣ ਟਰਮੀਨਲ ਨਾਲ ਜੋੜਿਆ ਜਾਂਦਾ ਹੈ ———————————— ਕਹਾਉਂਦਾ

ਹੈ।

ੳ) ਐਨੋਡ ਅ) ਕੈਥੋਡ ੲ) ਐਨੋਡ ਅਤੇ ਕੈਥੋਡ ਸ) ਐਨੋਡ ਜਾਂ ਕੈਥੋਡ

ਉੱਤਰ— ਅ) ਕੈਥੋਡ

15.1 ਗੁਬਾਰਿਆਂ ਨੂੰ ਉੱਨ ਦੇ ਕੱਪੜੇ ਨਾਲ ਰਗੜਨ ਤੇ ਇੱਕ ਦੂਜੇ ਨੂੰ ————— ਕਰਦੇ ਹਨ।

ੳ) ਆਕਰਸ਼ਿਤ ਅ) ਪ੍ਰਤੀਕਰਸ਼ਿਤ ੲ) ਕੋਈ ਕਿਰਿਆ ਨਹੀਂ ਸ) ਆਕਰਸ਼ਿਤ ਅਤੇ ਪ੍ਰਤੀਕਰਸ਼ਿਤ

ਉੱਤਰ— ਅ) ਪ੍ਰਤੀਕਰਸ਼ਿਤ

15.2 ਇੱਕ ਚਾਰਜਿਤ ਗੁਬਾਰਾ ਇੱਕ ਚਾਰਜਿਤ ਰੀਫਿਲ ਨੂੰ —————————— ਕਰਦਾ ਹੈ।

ੳ) ਆਕਰਸ਼ਿਤ ਅ) ਪ੍ਰਤੀਕਰਸ਼ਿਤ ੲ) ਕੋਈ ਕਿਰਿਆ ਨਹੀਂ ਸ) ਆਕਰਸ਼ਿਤ ਅਤੇ ਪ੍ਰਤੀਕਰਸ਼ਿਤ

ਉੱਤਰ— ੳ) ਆਕਰਸ਼ਿਤ

15.3 ਰੇਸ਼ਮ ਨਾਲ ਰਗੜਨ ਤੇ ਕੱਚ ਦੀ ਛੜ —————————— ਚਾਰਜ ਪ੍ਰਾਪਤ ਕਰਦੀ ਹੈ।

ੳ) ਧਨ ਅ) ਰਿਣ ੲ) ਧਨ ਤੇ ਰਿਣ ਸ) ਧਨ ਜਾਂ ਰਿਣ

ਉੱਤਰ— ੳ) ਧਨ

15.4 ਸਰਕਟ ਵਿੱਚ ਵਹਿਣ ਵਾਲਾ ਕਰੰਟ ——————————— ਦਾ ਪ੍ਰਵਾਹ ਹੁੰਦਾ ਹੈ ।

ੳ) ਚਾਰਜਾਂ ਅ) ਪਾਣੀ ੲ) ਹਵਾ ਸ) ਪਾਰੇ ਦਾ

ਉੱਤਰ— ੳ) ਚਾਰਜਾਂ

15.5 ———————— ਯੰਤਰ ਦੀ ਵਰਤੋਂ ਇਮਾਰਤਾਂ ਨੂੰ ਆਕਾਸ਼ੀ ਬਿਜਲੀ ਤੋਂ ਬਚਾਉਣ ਲਈ ਕੀਤੀ ਜਾਂਦੀ ਹੈ।

ੳ) ਬਿਜਲੀ ਦਰਸ਼ੀ ਅ) ਆਕਾਸ਼ੀ ਬਿਜਲੀ ਚਾਲਕ ੲ) ਕਮਾਣੀਦਾਰ ਤੁਲਾ ਸ) ਇਹਨਾਂ ਵਿੱਚੋਂ ਕੋਈ ਨਹੀ

ਉੱਤਰ— ਅ) ਆਕਾਸ਼ੀ ਬਿਜਲੀ ਚਾਲਕ

16.1 ਆਪਤਨ ਕੋਣ ਹਮੇਸ਼ਾ ਪਰਾਵਰਤਨ ਕੋਣ ਦੇ ਹਮੇਸ਼ਾ ——————————— ਹੁੰਦਾ ਹੈ।

ੳ) ਵੱਡਾ ਅ) ਛੋਟਾ ੲ) ਬਰਾਬਰ ਸ) ੳਪਰੋਕਤ ਸਾਰੇ

ਉੱਤਰ— ੲ) ਬਰਾਬਰ

16.2 ਪ੍ਰਕਾਸ਼ ਦੇ ਪਰਾਵਰਤਨ ਦੇ ਕਿੰਨੇ ਨਿਯਮ ਹੁੰਦੇ ਹਨ।

ੳ) ਚਾਰ ਅ) ਪੰਜ ੲ) ਦੋ ਸ) ਤਿੰਨ

ਉੱਤਰ— ੲ) ਦੋ

16.3 ਸਮਤਲ ਦਰਪਣ ਵਿੱਚ ਵਸਤੂ ਦਾ ਪ੍ਰਤੀਬਿੰਬ ਕਿਸ ਪ੍ਰਕਾਰ ਦਾ ਬਣਦਾ ਹੈ? ।

ੳ) ਸਿੱਧਾ ਅ) ਉਲਟਾ ੲ) ਵਾਸਤਵਿਕ ਸ) ਇਹਨਾਂ ਵਿੱਚੋ਼ ਕੋਈ ਨਹੀ

ਉੱਤਰ— ੳ) ਸਿੱਧਾ

16.4 ਹੇਠ ਲਿਖਿਆਂ ਵਿੱਚੋਂ ਕਿਹੜੀਆਂ ਵਸਤੂਆਂ ਦੀਪਤ ਵਸਤੂਆਂ ਹਨ।

ੳ) ਸੂਰਜ ਅ) ਲੱਕੜ ੲ) ਰਬੜ ਸ) ਪੈੱਨ

ਉੱਤਰ— ੳ) ਸੂਰਜ

16.5 ਅੱਖ ਵਿੱਚ ਵਸਤੂ ਦਾ ਪ੍ਰਤੀਬਿੰਬ ਕਿੱਥੇ ਬਣਦਾ ਹੈ? ।

ੳ) ਆਇਰਸ ਤੇ ਅ) ਕਾਰਨੀਆ ਤੇ ੲ) ਲੈੱਨਜ਼ ਤੇ ਸ) ਰੈਟੀਨਾ ਤੇ

ਉੱਤਰ—ਸ) ਰੈਟੀਨਾ ਤੇ

17.1 ਹੇਠ ਲਿਖੇ ਵਿੱਚੋਂ ਖਗੋਲੀ ਪਿੰਡ ਕਿਹੜੇ ਹਨ।

ੳ) ਤਾਰੇ ਅ) ਗ੍ਰਹਿ ੲ) ਚੰਨ ਸ) ਉਪਰੋਕਤ ਸਾਰੇ

ਉੱਤਰ—ਸ) ਉਪਰੋਕਤ ਸਾਰੇ

17.2 ਸੂਰਜੀ ਪਰਿਵਾਰ ਵਿੱਚ ਕਿੰਨੇ ਗ੍ਰਹਿ ਹਨ।

ੳ) ਚਾਰ ਅ) ਦਸ ੲ) ਅੱਠ ਸ) ਪੰਜ

ਉੱਤਰ— ੲ) ਅੱਠ

17.3 ਕਿਸ ਗ੍ਰਹਿ ਤੇ ਜੀਵਨ ਸੰਭਵ ਹੈ? ।

ੳ) ਧਰਤੀ ਅ) ਸ਼ੁੱਕਰ ੲ) ਮੰਗਲ ਸ) ਸ਼ਨੀ

ਉੱਤਰ— ੳ) ਧਰਤੀ

17.4 ਸਭ ਤੋਂ ਪਹਿਲਾਂ ਚੰਨ ਤੇ ਕਿਸ ਪੁਲਾੜ ਯਾਤਰੀ ਨੇ ਆਪਣਾ ਪੈਰ ਰੱਖਿਆ।

ੳ) ਨੀਲ ਆਰਮਸਟ੍ਰਾਂਗ ਅ) ਨਿਊਟਨ ੲ) ਸੀ ਵੀ ਰਮਨ ਸ) ਆਰਿਆਭੱਟ

ਉੱਤਰ— ੳ) ਨੀਲ ਆਰਮਸਟ੍ਰਾਂਗ

17.5 ਹੇਠ ਲਿਖਿਆਂ ਵਿੱਚੋਂ ਕਿਹੜਾ ਤਾਰਾਮੰਡਲ ਹੈ? ।

ੳ) ਉਲਕਾ ਅ) ਧੂਮਕੇਤੂ ੲ) ਸਪਤਰਿਸ਼ੀ ਸ) ਮੰਗਲ

ਉੱਤਰ— ੲ) ਸਪਤਰਿਸ਼ੀ

18.1 ਹਵਾ ਵਿੱਚ ਨਾਈਟ੍ਰੋਜਨ ਦੀ ਮਾਤਰਾ ਕਿੰਨੀ ਹੈ।

ੳ) 78 ਪ੍ਰਤੀਸ਼ਤ ਅ) 21 ਪ੍ਰਤੀਸ਼ਤ ੲ) 0.03 ਪ੍ਰਤੀਸ਼ਤ ਸ) 0.01 ਪ੍ਰਤੀਸ਼ਤ

ਉੱਤਰ— ੳ) 78 ਪ੍ਰਤੀਸ਼ਤ

18.2 ਓਜ਼ੋਨ ਪਰਤ ਦੇ ਨਸ਼ਟ ਹੋਣ ਦਾ ਕੀ ਕਾਰਨ ਹੈ।

ੳ) CFC ਅ) ਆਕਸੀਜਨ ੲ) ਕਾਰਬਨਡਾਈਆਕਸਾਈਡ ਸ) ਕੋਈ ਨਹੀਂ

ਉੱਤਰ— ੳ) CFC

18.3 ਤਾਜਮੱਹਲ ਕਿੱਥੇ ਸਥਿਤ ਹੈ? ।

ੳ) ਨੈਨੀਤਾਲ ਅ) ਆਗਰਾ ੲ) ਮਥੁਰਾ ਸ) ਜੈਪੁਰ

ਉੱਤਰ— ਅ) ਆਗਰਾ

18.4 ਹਰਾ ਘਰ ਪ੍ਰਭਾਵ ਲਈ ਕਿਹੜੀ ਗੈਸ ਜਿੰਮੇਵਾਰ ਹੈ? ।

ੳ) ਨਾਈਟੋ੍ਰਜਨ ਅ) ਆਕਸੀਜਨ ੲ) ਕਾਰਬਨਡਾਈਆਕਸਾਈਡ ਸ) ਉਪਰੋਕਤ ਸਾਰੇ

ਉੱਤਰ— ੲ) ਕਾਰਬਨਡਾਈਆਕਸਾਈਡ

18.5 ਤੇਜ਼ਾਬੀ ਵਰਖਾ ਕਿਹੜੀਅ ਗੈਸਾਂ ਦੇ ਕਾਰਨ ਬਣਦੀ ਹੈ? ।

ੳ) ਸਲਫਰ ਡਾਈਆਕਸਾਈਡ ਅ) ਕਾਰਬਨਡਾਈਆਕਸਾਈ ਡ ੲ) ਨਾਈਟ੍ਰੋਜਨ ਡਾਈਆਕਸਾਈਡ ਸ) ਉਪਰੋਕਤ ਸਾਰੇ ਹੀ

ਉੱਤਰ—ਸ) ਉਪਰੋਕਤ ਸਾਰੇ ਹੀ

Advertisement

Leave a Reply

error: Content is protected !!
Open chat