ਪੰਜਾਬ ਪ੍ਰਦੇਸ਼ ਦਾ ਨਿਰਮਾਣ
16 ਜੂਨ 1947 ਨੂੰ ਗਵਰਨਰ ਜਨਰਲ ਲਾਰਡ ਮਾਊਂਟਬੇਟਨ ਦੇ ਐਲਾਨ ਮਗਰੋਂ ਸਰ ਰੈਡਕਲਿੱਫ ਨੂੰ ਬਾਊਂਡਰੀ ਕਮਿਸ਼ਨ ਬਣਾਇਆ ਗਿਆ ਜਿਸ ਨੇ ਪੰਜਾਬ ਨੂੰ ਦੋ ਹਿੱਸਿਆਂ ਦੇ ਵਿੱਚ ਪੂਰਬੀ ਪੰਜਾਬ (ਭਾਰਤ) ਅਤੇ ਪੱਛਮੀ ਪੰਜਾਬ (ਪਾਕਿਸਤਾਨ) ਵਿੱਚ ਵੰਡਿਆ।
ਪੰਜਾਬ ਦੇ ਕੁੱਲ 29 ਜ਼ਿਲ੍ਹਿਆਂ ਵਿੱਚੋਂ ਪੂਰਬੀ ਪੰਜਾਬ ਦੇ ਹਿੱਸੇ 13 ਜ਼ਿਲ੍ਹੇ ਆਏ।
13 ਜ਼ਿਲ੍ਹੇ = ਅੰਮ੍ਰਿਤਸਰ, ਗੁਰਦਾਸਪੁਰ, ਜਲੰਧਰ, ਹੁਸ਼ਿਆਰਪੁਰ, ਲੁਧਿਆਣਾ, ਫਿਰੋਜ਼ਪੁਰ, ਅੰਬਾਲਾ, ਕਰਨਾਲ, ਰੋਹਤਕ, ਹਿਸਾਰ, ਗੁੜਗਾਉ, ਕਾਂਗੜਾ, ਅਤੇ ਸ਼ਿਮਲਾ ਸਨ।
15 ਜੁਲਾਈ 1948 ਨੂੰ ਗ੍ਰਹਿ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਨੇ ਪੂਰਬੀ ਪੰਜਾਬ ਦੇ 8 ਰਿਆਸਤੀ ਪ੍ਰਦੇਸ਼ ਨੂੰ ਮਿਲਾ ਕੇ ( PEPSU, ਪੈਪਸੂ ) ਪਟਿਆਲਾ ਅਤੇ ਪੂਰਬੀ ਪੰਜਾਬ ਪ੍ਰਦੇਸ਼ ਸਮੂਹ ਦਾ ਉਦਘਾਟਨ ਕੀਤਾ।
8 ਰਿਆਸਤਾਂ = ਪਟਿਆਲਾ, ਨਾਭਾ, ਜੀਂਦ, ਫ਼ਰੀਦਕੋਟ, ਕਪੂਰਥਲਾ, ਕਲਸੀਆ, ਨਾਲਾਗੜ੍ਹ ਅਤੇ ਮਲੇਰਕੋਟਲਾ ਸਨ।
ਪੈਪਸੂ ਦੀ ਰਾਜਧਾਨੀ ਪਟਿਆਲਾ ਸੀ।
ਪੈਪਸੂ ਦਾ ਗਵਰਨਰ ਪਟਿਆਲੇ ਦਾ ਮਹਾਰਾਜਾ ਯਾਦਵਿੰਦਰ ਸਿੰਘ ਸੀ।
ਪੈਪਸੂ ਦਾ ਮੁੱਖ ਮੰਤਰੀ ਸਰਦਾਰ ਗਿਆਨ ਸਿੰਘ ਰਾਰੇਵਾਲਾ ਸੀ।
29 ਦਸੰਬਰ 1953 ਨੂੰ ਭਾਰਤ ਦੁਆਰਾ ਸਥਾਪਿਤ ਪ੍ਰਦੇਸ਼ ਪੁਨਰ ਨਿਰਮਾਣ ਕਮਿਸ਼ਨ ਨੇ ਪੈਪਸੂ ਨੂੰ ਪੰਜਾਬ ਵਿੱਚ ਮਿਲਾਉਣ ਦੀ ਸਿਫ਼ਾਰਸ਼ ਕੀਤੀ।
1 ਨਵੰਬਰ 1956 ਈ: ਨੂੰ ਪੈਪਸੂ ਨੂੰ ਪੰਜਾਬ ਵਿੱਚ ਮਿਲਾ ਦਿੱਤਾ ਗਿਆ।
1 ਨਵੰਬਰ 1966 ਨੂੰ ਜਸਟਿਸ ਜੇ. ਸੀ. ਸ਼ਾਹ ਕਮਿਸ਼ਨ ਦੀ ਸਿਫ਼ਾਰਿਸ਼ ਦੇ ਆਧਾਰ ਤੇ ਪੰਜਾਬ ਨੂੰ ਤਿੰਨ ਹਿੱਸਿਆਂ ਪੰਜਾਬ, ਹਿਮਾਚਲ ਅਤੇ ਹਰਿਆਣਾ ਵਿਚ ਵੰਡ ਦਿੱਤਾ ਗਿਆ।