- ਲੋਹੜੀ ਪੋਹ ਦੇ ਮਹੀਨੇ ਵਿੱਚ ਮਨਾਈ ਜਾਂਦੀ ਹੈ।
- ਲੋਹੜੀ ਤੋਂ ਅਗਲੇ ਦਿਨ ਮਾਘੀ ਦਾ ਪਵਿੱਤਰ ਤਿਉਹਾਰ ਆੳਂਦਾ ਹੈ।
- ਪੰਜਾਬ ਵਿੱਚ ਮਾਘੀ ਦਾ ਮੇਲਾ ਮੁਕਤਸਰ ਵਿਖੇ ਲੱਗਦਾ ਹੈ।
- ਪੋਹ ਦਾ ਦੂਜਾ ਨਾਂ ਮੇਲਾ ਮਹੀਨਾ ਹੈ।
- ਪੰਜਾਬ ਵਿੱਚ ਭਗਤੀ ਅੰਦੋਲਨ ਦੇ ਸੰਚਾਲਕ ਗੁਰੂ ਨਾਨਕ ਦੇਵ ਜੀ ਸਨ।
- ਬਿਕਰਮੀ ਸੰਮਤ ਵਿਸਾਖੀ ਵਾਲੇ ਦਿਨ ਤੋਂ ਆਰੰਭ ਹੁੰਦਾ ਹੈ।
- ਪੰਜਾਬ ਦਾ ਲੋਹੜੀ ਤਿਉਹਾਰ ਕਿਰਸਾਨੀ ਜੀਵਨ ਢੰਗ ਦਾ ਪ੍ਰਤੀਕ ਹੈ।
- ਜਰਗ ਦੇ ਮੇਲੇ ਤੇ ਖੋਤਿਆਂ ਦੀ ਪੂਜਾ ਕੀਤੀ ਜਾਂਦੀ ਹੈ।
- ਗੁੱਗਾ ਨੌਮੀ ਦਾ ਤਿਉਹਾਰ ਫੱਗਣ ਦੇ ਮਹੀਨੇ ਮਨਾਇਆ ਜਾਂਦਾ ਹੈ।
- ਤੀਆਂ ਦਾ ਤਿਉਹਾਰ ਸਾਉਣ ਦੇ ਮਹੀਨੇ ਮਨਾਇਆ ਜਾਂਦਾ ਹੈ।
- ਦੁੱਲਾ ਭੱਟੀ ਦੀ ਕਥਾ ਦਾ ਸਬੰਧ ਲੋਹੜੀ ਦੇ ਤਿਉਹਾਰ ਨਾਲ ਹੈ।
- ਲੋਕ ਗੀਤ ਕੀਰਨੇ ਦਾ ਸਬੰਧ ਵਿਅਕਤੀ ਦੇ ਮਰਨ ਨਾਲ ਹੈ।
- ਲੋਕ ਗੀਤ ਘੋੜੀਆਂ ਦਾ ਸਬੰਧ ਮੁੰਡੇ ਦੇ ਵਿਆਹ ਨਾਲ ਹੈ।
- ਹੋਲਾ ਮੁਹੱਲਾ ਦਾ ਮੇਲਾ ਆਨੰਦਪੁਰ ਸਾਹਿਬ ਵਿਖੇ ਲੱਗਦਾ ਹੈ।
- ਮਾਘੀ ਵਾਲੇ ਦਿਨ ਲੋਕ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਦੇ ਹਨ।
- ਦਸਹਿਰੇ ਤੋਂ ਪਹਿਲਾਂ ਨਰਾਤੇ ਆਉਂਦੇ ਹਨ।
- ਦਸਹਿਰਾ ਦੀਵਾਲੀ ਤੋਂ 20 ਦਿਨ ਪਹਿਲਾਂ ਮਨਾਇਆ ਜਾਂਦਾ ਹੈ।
- ਬਸੰਤ ਪੰਚਮੀ ਦਾ ਸਬੰਧ ਹਕੀਕਤ ਰਾਏ ਨਾਲ ਹੈ।
- ਬਸੰਤ ਪੰਚਮੀ ਦਾ ਤਿਉਹਾਰ ਮਾਘ ਦੇ ਮਹੀਨੇ ਮਨਾਇਆ ਜਾਂਦਾ ਹੈ।
- ਪੋਂਗਲ ਦਾ ਤਿਉਹਾਰ ਪੰਜਾਬ ਵਿਚ ਨਹੀਂ ਮਨਾਇਆ ਜਾਂਦਾ ਹੈ।
- ਆਧੁਨਿਕ ਪੰਜਾਬੀ ਸਾਹਿਤ ਦਾ ਮੋਢੀ ਭਾਈ ਵੀਰ ਸਿੰਘ ਹੈ।
- ਪੰਜਾਬ ਯੂਨੀਵਰਸਿਟੀ ਨੇ ਭਾਈ ਵੀਰ ਸਿੰਘ ਨੂੰ ਡਾਕਟਰ ਆਫ਼ ਓਰੀਐਂਟਲ ਲਰਨਿੰਗ ਦੀ ਡਿਗਰੀ ਦਿੱਤੀ ਹੈ।
- ਸ਼ਿਵ ਕੁਮਾਰ ਬਟਾਲਵੀ ਦਾ ਦੂਜਾ ਨਾਮ ਬਿਰਹਾ ਦਾ ਸੁਲਤਾਨ ਹੈ।
- ਨਾਨਕ ਸਿੰਘ ਦਾ ਪਹਿਲਾ ਨਾਮ ਹੰਸਰਾਜ ਸੀ।
- ਨਾਨਕ ਸਿੰਘ ਸਾਹਿਤ ਦੇ ਨਾਵਲਕਾਰ ਦੇ ਰੂਪ ਵਿੱਚ ਪ੍ਰਸਿੱਧ ਹੋਏ।
- ਪ੍ਰਿ. ਸੁਜਾਨ ਸਿੰਘ ਕਹਾਣੀਕਾਰ ਦੇ ਰੂਪ ਵਿੱਚ ਪ੍ਰਸਿੱਧ ਹੋਏ।
- ਸੰਤੋਖ ਸਿੰਘ ਧੀਰ ਦੀ ਪਹਿਲੀ ਕਹਾਣੀ ਕੁਆਰੀ ਪ੍ਰੀਤ ਸੀ।
- ਡਾਕਟਰ ਦੇਵ ਨਾਵਲ ਦਾ ਲੇਖਕ ਅੰਮ੍ਰਿਤਾ ਪ੍ਰੀਤਮ ਹੈ।
- ਦਿੱਲੀ ਦੀਆਂ ਗਲੀਆਂ ਦਾ ਨਾਵਲਕਾਰ ਅੰਮ੍ਰਿਤਾ ਪ੍ਰੀਤਮ ਹੈ।
- ਗੁਰੂ ਤੇਗ ਬਹਾਦਰ ਜੀ ਨੂੰ ਦਿੱਲੀ ਵਿਖੇ ਸ਼ਹੀਦ ਕੀਤਾ ਗਿਆ।
- ਗੁਰੂ ਰਾਮਦਾਸ ਜੀ ਦੇ ਬਚਪਨ ਦਾ ਨਾਮ ਜੇਠਾ ਸੀ।
- ਗੁਰੂ ਤੇਗ ਬਹਾਦਰ ਜੀ ਨੂੰ ਹਿੰਦ ਦੀ ਚਾਦਰ ਵੀ ਕਿਹਾ ਜਾਂਦਾ ਹੈ।
- ਉਦਾਸੀ ਮੱਤ ਦੀ ਸਥਾਪਨਾ ਸ੍ਰੀ ਚੰਦ ਨੇ ਕੀਤੀ ਸੀ।
- ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨੂੰ ਬਾਲ ਗੁਰੂ ਦੇ ਰੂਪ ਵਿੱਚ ਵੀ ਯਾਦ ਕੀਤਾ ਜਾਂਦਾ ਹੈ।
- ਲੰਗਰ ਪ੍ਰਥਾ ਦਾ ਆਰੰਭ ਸ੍ਰੀ ਗੁਰੂ ਅਮਰਦਾਸ ਜੀ ਨੇ ਕੀਤਾ।
- ਪੰਜਾਬ ਦੀ ਕੋਇਲ ਸੁਰਿੰਦਰ ਕੌਰ ਨੂੰ ਕਿਹਾ ਜਾਂਦਾ ਹੈ।
- ਪੰਜਾਬ ਨੂੰ ਅੰਗਰੇਜ਼ੀ ਰਾਜ ਵਿੱਚ 1849 ਈਸਵੀ ਵਿੱਚ ਮਿਲਾਇਆ ਗਿਆ ਸੀ।
- ਪੰਜਾਬ ਵਿੱਚ ਖਾਦ ਦਾ ਸਭ ਤੋਂ ਵੱਡਾ ਕਾਰਖਾਨਾ ਨੰਗਲ ਵਿਖੇ ਹੈ।
- ਸੱਤਾ ਤੇ ਬਲਵੰਡ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਹਜੂਰੀ ਵਿਚ ਕੀਰਤਨੀਏ ਸਨ।
- ਪੰਜਾਬੀ ਦੀਆਂ ਵਾਰਾਂ ਵਿੱਚ ਚੰਡੀ ਦੀ ਵਾਰ ਨੂੰ ਸਰਬੋਤਮ ਸਥਾਨ ਪ੍ਰਾਪਤ ਹੈ।
- ਅੱਵਲ ਅੱਲਾ ਨੂਰ ਉਪਾਇਆ ਕੁਦਰਤ ਦੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਬਾਬਾ ਕਬੀਰ ਦੀ ਰਚਨਾ ਹੈ।
- ਹਾਸਰਸ ਕਵਿ ਸ਼ੈਲੀ ਵਾਲੇ ਭਗਤ ਕਵੀ ਜਲਣ ਤੇ ਸੁਥਰਾ ਸਨ।
- ਸਿੱਖਾਂ ਦੀ ਭਗਤਮਾਲਾ ਭਾਈ ਗੁਰਦਾਸ ਦੀ ਗਿਆਰ੍ਹਵੀਂ ਵਾਰ ਤੇ ਅਧਾਰਤ ਹੈ।
- ਮਹਾਨ ਕੋਸ਼ ਦਾ ਲੇਖਕ ਭਾਈ ਕਾਹਨ ਸਿੰਘ ਨਾਭਾ ਹੈ।
- ਗਿਆਨ ਰਤਨਾਵਲੀ ਭਾਈ ਗੁਰਦਾਸ ਦੀ ਪਹਿਲੀ ਵਾਰ ਤੇ ਆਧਾਰਤ ਹੈ।
- ਬਾਲ ਲੀਲਾ ਗੁਰਦੁਆਰਾ, ਪੰਜਾ ਸਾਹਿਬ ਗੁਰਦੁਆਰਾ, ਬਾਉਲੀ ਸਾਹਿਬ ਗੁਰਦੁਆਰਾ ਸਾਰੇ ਪਾਕਿਸਤਾਨ ਵਿੱਚ ਹਨ।
- ਕੰਡਿਆਲੀ ਥੋਰ ਕਵਿਤਾ ਦਾ ਕਵੀ ਸ਼ਿਵ ਕੁਮਾਰ ਬਟਾਲਵੀ ਹੈ।
- ਦਰਦ ਸੁਨੇਹੇ ਪੁਸਤਕ ਦਾ ਲੇਖਕ ਹੀਰਾ ਸਿੰਘ ਦਰਦ ਹੈ।
- ਲੂਨਾ ਦਾ ਲੇਖਕ ਸ਼ਿਵ ਬਟਾਲਵੀ ਹੈ।
- ਆਰਤੀ ਕਵਿਤਾ ਦਾ ਕਵੀ ਸ਼ਿਵ ਕੁਮਾਰ ਬਟਾਲਵੀ ਹੈ।
- ਗੁਲਾਬ ਦਾ ਫੁੱਲ ਕਵਿਤਾ ਦਾ ਕਵੀ ਭਾਈ ਵੀਰ ਸਿੰਘ ਹੈ।
- ਚਿੱਟਾ ਲਹੂ ਨਾਵਲ ਦਾ ਲੇਖਕ ਨਾਨਕ ਸਿੰਘ ਹੈ।
- ਸਫੇਦ ਮੁਲਕ ਦਾ ਲੇਖਕ ਮੁਹੰਮਦ ਬਖ਼ਸ਼ ਹੈ।
- ਨਾਨਕ ਸਿੰਘ ਦੇ ਪਵਿੱਤਰ ਪਾਪੀ ਨਾਵਲ ਨੂੰ ਫਿਲਮਾਇਆ ਗਿਆ ਹੈ।
- ਸਾਵੇ ਪੱਤਰ ਪ੍ਰੋ. ਮੋਹਨ ਸਿੰਘ ਕਵੀ ਦੀ ਰਚਨਾ ਹੈ।
- ਸਭ ਤੋਂ ਪਹਿਲਾਂ ਪੂਰਨ ਭਗਤ ਕਾਦਰਯਾਰ ਨੇ ਲਿਖਿਆ ਸੀ।
- ਲੂਨਾ ਕਾਵਿ ਸੰਗ੍ਰਹਿ ਹੈ।
- ਸੁਹੇਲੜੇ ਦੀ ਰਚਨਾਕਾਰ ਅੰਮ੍ਰਿਤਾ ਪ੍ਰੀਤਮ ਹੈ।
- ਹੀਰ ਦੇ ਪਹਿਲੇ ਰਚਨਾਕਾਰ ਦਮੋਦਰ ਸਨ।
- ਮਾੜ੍ਹੀ ਦਾ ਦੀਵਾ ਨਾਵਲ ਦਾ ਲੇਖਕ ਗੁਰਦਿਆਲ ਸਿੰਘ ਹੈ।
- ਟ੍ਰੇਨ ਟੂ ਪਾਕਿਸਤਾਨ ਦਾ ਲੇਖਕ ਸ੍ਰ. ਖੁਸ਼ਵੰਤ ਸਿੰਘ ਹੈ।
- ਤੂਤਾਂ ਵਾਲੇ ਖੂਹ ਦਾ ਲੇਖਕ ਪ੍ਰੋ ਸੋਹਣ ਸਿੰਘ ਸੀਤਲ ਹੈ।
- ਪੁਸਤਕ ਪੰਜਾਬ ਦੀ ਧੀ ਕਿਰਨ ਬੇਦੀ ਬਾਰੇ ਹੈ।
- ਭਗਤ ਰਤਨਾਵਲੀ ਦਾ ਲੇਖਕ ਭਾਈ ਮਨੀ ਸਿੰਘ ਹੈ।
- ਇਕ ਮਿਆਨ ਦੋ ਤਲਵਾਰਾਂ ਨਾਵਲ ਦਾ ਲੇਖਕ ਨਾਨਕ ਸਿੰਘ ਹੈ।
- ਪਵਿੱਤਰ ਪਾਪੀ ਨਾਵਲ ਇਕ ਸਮਾਜਕ ਹੈ।
- ਗੁਰ ਪ੍ਰਤਾਪ ਸੂਰਜ ਗ੍ਰੰਥ ਦਾ ਲੇਖਕ ਸੰਤੋਖ ਸਿੰਘ ਹੈ।
Advertisement
Advertisement
M | T | W | T | F | S | S |
---|---|---|---|---|---|---|
1 | ||||||
2 | 3 | 4 | 5 | 6 | 7 | 8 |
9 | 10 | 11 | 12 | 13 | 14 | 15 |
16 | 17 | 18 | 19 | 20 | 21 | 22 |
23 | 24 | 25 | 26 | 27 | 28 | 29 |
30 | 31 |
Advertisement