ਗੁਰੂ ਤੇਗ ਬਹਾਦਰ ਜੀ ਦਾ ਸਮਾਂ ਤੋਂ ਤੱਕ ਦਾ ਹੈ ਗੁਰੂ ਹਰਗੋਬਿੰਦ ਸਾਹਿਬ ਦੇ ਪੰਜ ਪੁੱਤਰ ਅਤੇ ਇਕ ਪੁੱਤਰੀ ਸੀ। ਇਨ੍ਹਾਂ ਵਿੱਚੋਂ ਗੁਰੂ ਤੇਗ ਬਹਾਦਰ ਇੱਕ ਸਨ। ਬਚਪਨ ਦਾ ਨਾਮ ਤੇਗ ਮਹੱਲ, ਤਿਆਗ ਮੱਲ, ਟੇਕ ਮੱਲ ਵੀ ਮਿਲਦਾ ਹੈ। ਪ੍ਰਿੰ. ਸਤਬੀਰ ਸਿੰਘ ਅਨੁਸਾਰ ਗੁਰੂ ਤੇਗ ਬਹਾਦਰ ਜੀ ਨੇ ਕਰਤਾਰਪੁਰ ਦੀ ਜੰਗ ਵਿੱਚ ਤਲਵਾਰ/ਤੇਗ ਦੇ ਅਜਿਹੇ ਕੌਤਕ ਵਿਖਾਏ ਜਿਸ ਨੂੰ ਵੇਖ ਗੁਰੂ ਹਰਗੋਬਿੰਦ ਸਾਹਿਬ ਨੇ ਇਨ੍ਹਾਂ ਦਾ ਨਾਮ ਤਿਆਗ ਮੱਲ ਤੋਂ ਤੇਗ ਬਹਾਦਰ ਰੱਖਿਆ।ਇੱਥੇ ਇਹ ਗੱਲ ਵੀ ਧਿਆਨਯੋਗ ਹੈ ਕਿ ਗੁਰੂ ਤੇਗ ਬਹਾਦਰ ਜੀ ਛੇਵੇਂ ਗੁਰੂ (ਗੁਰੂ ਹਰ ਗੋਬਿੰਦ ਸਾਹਿਬ) ਦੇ ਪੁੱਤਰ ਸਨ ਪਰ ਸੱਤਵੀਂ ਅਤੇ ਅੱਠਵੀਂ ਗੁਰਿਆਈ ਕ੍ਰਮਵਾਰ ਗੁਰੂ ਜੀ ਦੇ ਬਾਬਾ ਗੁਰਦਿੱਤਾ ਜੀ ਦੇ ਪੁੱਤਰ ਹਰਰਾਏ ਅਤੇ ਹਰਿਕ੍ਰਿਸ਼ਨ ਜੀ ਨੂੰ ਮਿਲਦੀ ਹੈ। ਇਹ ਸਾਡੇ ਲਈ ਇਤਿਹਾਸਕ ਰਮਜ਼ ਹੈ। ਗੁਰੂ ਦੀਆਂ ਗੁਰੂ ਜਾਣੇ ਆਖ ਅਸੀਂ ਅੱਗੇ ਤੁਰਦੇ ਹਾਂ ਫਿਰ ਦਿੱਲੀ ਵਿਖੇ ਗੁਰੂ ਹਰਕ੍ਰਿਸ਼ਨ ਜੀ ਜੋਤੀ ਜੋਤ ਸਮਾਉਣ ਵੇਲੇ ਬਾਬਾ ਬਕਾਲੇ ਆਖ ਗੁਰਿਆਈ ਦਾ ਸੰਕੇਤ ਆਪਣੇ ਰਿਸ਼ਤੇ ਵਿਚ ਬਾਬਾ ਲਗਦੇ ਗੁਰੂ ਤੇਗ ਬਹਾਦਰ ਜੀ ਵੱਲ ਕਰਦੇ ਹਨ ਜਿਹੜੇ ਕਿ ਮੱਖਣ ਸ਼ਾਹ ਰਾਹੀਂ ਬਕਾਲੇ (ਅੰਮ੍ਰਿਤਸਰ) ਵਿਖੇ ਪਰਗਟ ਹੋਏ।

ਦਸ ਗੁਰੂਆਂ ਵਿੱਚੋਂ ਯਾਤਰਾਵਾਂ ਕਰਨ ਵਿਚ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਦੂਜਾ ਸਥਾਨ ਗੁਰੂ ਤੇਗ ਬਹਾਦਰ ਜੀ ਦਾ ਹੈ। ਗੁਰੂ ਤੇਗ ਬਹਾਦਰ ਜੀ ਪੂਰਬ ਵਿੱਚ ਬਿਹਾਰ, ਅਸਾਮ, ਬੰਗਾਲ ਤੱਕ ਗਏ ਜਿਨ੍ਹਾਂ ਸਥਾਨਾਂ ਤੇ ਗੁਰੂ ਨਾਨਕ ਗਏ ਸਨ। ਉਨ੍ਹਾਂ ਸਥਾਨਾਂ ਕਰੀਬਨ ਡੇਢ ਸਦੀ ਬਾਅਦ ਗੁਰੂ ਤੇਗ ਬਹਾਦਰ ਜੀ ਨੇ ਚਰਨ ਪਾਏ। ਗੁਰੂ ਸਾਹਿਬ ਦਾ ਪੰਜਾਬ ਦੇ ਪਿੰਡਾਂ, ਕਸਬਿਆਂ ਵਿੱਚ ਕੀਤੇ ਪ੍ਰਚਾਰ ਦੌਰਿਆਂ ਦਾ ਜ਼ਿਕਰ “ਮਾਲਵਾ ਦੇਸ਼ ਰਿਟਰਨ ਦੇ ਦੌਰਿਆਂ ਦੀ ਸਾਖੀ ਪੋਥੀ” ਵਿੱਚ ਮਿਲਦਾ ਹੈ।

ਗੁਰੂ ਸਾਹਿਬ ਦੀ ਬਾਣੀ ਦੀ ਮੂਲ ਸੁਰ ਵੈਰਾਗ ਹੈ। ਗੁਰੂ ਜੀ ਦੇ ਗੁਰੂ ਗ੍ਰੰਥ ਸਾਹਿਬ ਵਿਚ 57 ਸ਼ਲੋਕ ਅਤੇ 59 ਸ਼ਬਦ ਹਨ। ਇਨ੍ਹਾਂ ਸਲੋਕਾਂ ਨੂੰ ਭੋਗ ਦੇ ਸਲੋਕ ਵੀ ਕਿਹਾ ਜਾਂਦਾ ਹੈ। ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿੱਚ ਵਧੇਰੇ ਮਨ ਨੂੰ ਸੰਬੋਧਨ ਕਰਦੇ ਹਨ।ਗੁਰੂ ਤੇਗ ਬਹਾਦਰ ਜੀ ਦੇ ਜੀਵਨ ਦੀ ਅਹਿਮ ਘਟਨਾ ਸ਼ਹਾਦਤ ਹੈ। ਅਸਲ ਇਹ ਸ਼ਹਾਦਤ ਮਨੁੱਖੀ ਇਤਿਹਾਸ ਵਿੱਚ ਮਨੁੱਖੀ ਅਧਿਕਾਰਾਂ ਦੇ ਬਚਾਅ ਦਾ ਪ੍ਰਤੀਕ ਹੈ। ਧਾਰਮਿਕ ਆਜ਼ਾਦੀ ਮਨੁੱਖ ਦਾ ਅਧਿਕਾਰ ਹੈ।ਗੁਰੂ ਜੀ ਦਾ ਸਮਕਾਲੀ ਬਾਦਸ਼ਾਹ ਅ‍ੌਰੰਗਜ਼ੇਬ ਜਬਰੀ ਧਰਮ ਤਬਦੀਲੀ ਕਰਵਾ ਰਿਹਾ ਸੀ। ਕਸ਼ਮੀਰੀ ਪੰਡਤਾਂ ਦੀ ਗੁਹਾਰ ਮਨੁੱਖਤਾ ਦੀ ਕੁਦਰਤ ਅੱਗੇ ਅਰਦਾਸ ਸੀ ਤਾਂ ਕਿ ਵੰਨ-ਸੁਵੰਨਤਾ ਨੂੰ ਬਚਾਇਆ ਜਾ ਸਕੇ।ਔਰੰਗਜ਼ੇਬ ਦਾ ਮੰਨਣਾ ਸੀ ਇਸ ਹਿੰਦੋਸਤਾਨ ਰੂਪੀ ਬਾਗ਼ ਵਿੱਚ ਕੇਵਲ ਇੱਕ ਤਰ੍ਹਾਂ ਦੇ ਫੁੱਲ ਹੋਣੇ ਚਾਹੀਦੇ ਹਨ। ਗੁਰੂ ਤੇਗ ਬਹਾਦਰ ਜੀ ਅਨੁਸਾਰ ਬਾਗ਼ ਤਾਂ ਹੀ ਸ਼ੋਭਦਾ ਹੈ ਜੇਕਰ ਉਸ ਵਿਚ ਵੱਖ-ਵੱਖ ਤਰ੍ਹਾਂ ਦੇ ਫੁੱਲ ਹੋਣਗੇ। ਗੁਰੂ ਜੀ ਦੀ ਸ਼ਹਾਦਤ ਨੇ ਜਬਰੀ ਧਰਮ ਤਬਦੀਲੀ ਦੀ ਪ੍ਰਕਿਰਿਆ ਨੂੰ ਠੱਲ੍ਹ ਪਾਈ। ਇਹ ਕੋਈ ਦੋ ਧਰਮਾਂ ਦੀ ਲੜਾਈ ਨਹੀਂ ਸੀ ਜਿਵੇਂ ਕਿ ਕਈ ਵਾਰ ਪੇਸ਼ ਕਰ ਦਿੱਤੀ ਜਾਂਦੀ ਹੈ। ਇਹ ਮਸਲਾ ਮਨੁੱਖੀ ਅਧਿਕਾਰਾਂ ਦਾ ਸੀ, ਜਿਸਨੂੰ ਬਚਾਉਣ ਲਈ ਗੁਰੂ ਸਾਹਿਬ ਨੇ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ। ਗੁਰੂ ਸਾਹਿਬ ਦੀ ਸ਼ਹਾਦਤ ਸਾਡੇ ਵਿਚ ਆਪਣੇ ਸੱਭਿਆਚਾਰ ਨੂੰ ਬਚਾਉਣ ਲਈ ਸਾਹ ਭਰਦੀ ਹੈ। ਪਰ ਬਚਾਵੇਗਾ ਉਹੀ ਜਿਹੜਾ ਆਪਣੇ ਵਿਰਸੇ ਪ੍ਰਤੀ ਚੇਤਨ ਹੈ।

Leave a Reply

error: Content is protected !!
Open chat