1. ਭਾਰਤ ਵਿੱਚ ਸਭ ਤੋਂ ਜ਼ਿਆਦਾ ਨਮੀ ਵਾਲਾ ਰਾਜ ਮੇਘਾਲਿਆ ਹੈ।

Advertisement

2. ਬਾਹਰੇਨ ਦੇਸ਼ ਦੇ ਨੈਸ਼ਨਲ ਐਂਥਮ ਦਾ ਕੋਈ ਵੀ ਸ਼ਬਦ ਨਹੀਂ ਹੈ ਇਸ ਦਾ ਕੇਵਲ ਮਿਊਜ਼ਿਕ ਹੈ।

3. ਇੰਗਲਿਸ਼ ਸਾਹਿਤ ਦਾ ਪਿਤਾਮਾ ਚੌਸਰ ਨੂੰ ਕਿਹਾ ਜਾਂਦਾ ਹੈ।

4. ਕੁਦਰਤ ਦਾ ਕਵੀ ਡਬਲਯੂ. ਵਰਡਸਵਰਥ ਨੂੰ ਕਿਹਾ ਜਾਂਦਾ ਹੈ।

5. ਹੀਰ ਦੀਆਂ ਪੁਸਤਕਾਂ ਵਾਰਿਸ ਸ਼ਾਹ ਅਤੇ ਦਮੋਦਰ ਵੱਲੋਂ ਲਿਖੀਆਂ ਗਈਆਂ ਹਨ।

6. ਮਿਰਜ਼ਾ ਸਾਹਿਬਾ ਪੁਸਤਕ ਪੀਲੂ ਵੱਲੋਂ ਲਿਖੀ ਗਈ ਹੈ।

7. ਭਾਰਤ ਦੇ ਪਹਿਲੇ ਸਿੱਖਿਆ ਮੰਤਰੀ ਮੌਲਾਨਾ ਆਜ਼ਾਦ ਸਨ

8. ਬੇਸਿਕ ਸਿੱਖਿਆ ਦਾ ਆਈਡੀਆ ਮਹਾਤਮਾ ਗਾਂਧੀ ਵੱਲੋਂ ਦਿੱਤਾ ਗਿਆ।

9. ਬਨਾਰਸ ਹਿੰਦੂ ਯੂਨੀਵਰਸਿਟੀ ਵਾਰਾਣਸੀ ਵਿਖੇ ਸਥਿਤ ਹੈ।

10. ਰਾਜ ਸਭਾ ਇਕ ਸਥਾਈ ਅੰਗ ਹੈ। ਇਸ ਦੇ ਮੈਂਬਰਾਂ ਦਾ ਕਾਰਜਕਾਲ ਸਮਾਂ ਛੇ ਸਾਲਾਂ ਦਾ ਹੁੰਦਾ ਹੈ। ਰਾਜ ਸਭਾ ਦਾ ਮੈਂਬਰ ਬਣਨ ਲਈ ਉਮਰ 30 ਸਾਲ ਤੋਂ ਘੱਟ ਨਹੀਂ ਹੋਣਾ ਚਾਹੀਦੀ। ਰਾਜ ਸਭਾ ਦੇ ਕੁੱਲ 250 ਮੈਂਬਰ ਹੁੰਦੇ ਹਨ, ਇਨ੍ਹਾਂ ਵਿੱਚੋਂ 12 ਮੈਂਬਰ ਰਾਸ਼ਟਰਪਤੀ ਵੱਲੋਂ ਨਾਮਜ਼ਦ ਕੀਤੇ ਜਾਂਦੇ ਹਨ ਅਤੇ 238 ਮੈਂਬਰ ਚੁਣ ਕੇ ਆਉਂਦੇ ਹਨ। ਰਾਜ ਸਭਾ ਦੇ ਇਕ ਤਿਹਾਈ ਮੈਂਬਰ ਹਰ ਦੂਸਰੇ ਸਾਲ ਰਿਟਾਇਰ ਹੁੰਦੇ ਹਨ। ਰਾਜ ਸਭਾ ਦਾ ਚੇਅਰਮੈਨ ਉਪ ਰਾਸ਼ਟਰਪਤੀ ਹੁੰਦਾ ਹੈ।

Advertisement

Leave a Reply

error: Content is protected !!
Open chat