1. ਵਰਲਡ ਤੰਬਾਕੂ ਡੇਅ 31 ਮਈ ਨੂੰ ਮਨਾਇਆ ਜਾਂਦਾ ਹੈ।
Advertisement
Advertisement
2.ਭਾਰਤ ਦਾ ਰਾਸ਼ਟਰੀ ਗਾਨ ਜਨ ਗਨ ਮਨ ਪਹਿਲੀ ਵਾਰ ਕਾਂਗਰਸ ਦੇ ਕਲਕੱਤਾ ਸੈਸ਼ਨ ਵਿਚ 27 ਦਸੰਬਰ 1911 ਨੂੰ ਗਾਇਆ ਗਿਆ।
3. ਵਿਨੇਗਰ (ਸਿਰਕਾ) ਦਾ ਸਾਇੰਟੀਫਿਕ ਨੇਮ ਐਸਟਿਕ ਐਸਿਡ ਹੈ ।
4. ਰਾਜ ਸਭਾ ਦਾ ਚੇਅਰਮੈਨ ਉਪ ਰਾਸ਼ਟਰਪਤੀ ਹੁੰਦਾ ਹੈ।
5. ਸੰਵਿਧਾਨਕ ਉਪਚਾਰ ਦਾ ਅਧਿਕਾਰ (Right to constitutional remedies) ਨੂੰ ਡਾ ਭੀਮ ਰਾਓ ਅੰਬੇਦਕਰ ਨੇ ਸੰਵਿਧਾਨ ਦਾ ਦਿਲ ਅਤੇ ਆਤਮਾ ਕਿਹਾ ਹੈ।
6. ਗਾਂ ਦਾ ਹਲਕਾ ਪੀਲਾ ਦੁੱਧ, ਕੈਰੋਟੀਨ ਦੀ ਮੌਜੂਦਗੀ ਕਰਕੇ ਹੁੰਦਾ ਹੈ।
7. ਭਾਰਤ ਦੀ ਸਭ ਤੋਂ ਵੱਡੀ ਖਾਰੇ ਪਾਣੀ ਦੀ ਝੀਲ ਚਿਲਕਾ ਝੀਲ ਹੈ।ਇਹ ਇੱਕ ਲਗੂਨ ਝੀਲ ਹੈ।
8. ਹਵਾ ਦੀ ਗਤੀ ਅਤੇ ਇਸ ਦੀ ਦਿਸ਼ਾ ਮਾਪਣ ਦੇ ਲਈ ਅਨੀਮੋਮੀਟਰ ਦੀ ਵਰਤੋਂ ਕੀਤੀ ਜਾਂਦੀ ਹੈ।
9. ਬੰਗਾਲ ਦੀ ਵੰਡ (1905) ਸਮੇਂ ਭਾਰਤ ਦੇ ਵਾਇਸਰਾਏ ਲਾਰਡ ਕਰਜ਼ਨ ਸਨ।
10.ਮਰਾਸਮਸ ਬੀਮਾਰੀ ਪ੍ਰੋਟੀਨ ਦੀ ਕਮੀ ਕਰਕੇ ਹੁੰਦੀ ਹੈ।
Advertisement