Spread the love

Advertisements
  1. ਪੰਜਾਬ ਰਾਜ ਨਾਲ ਜੰਮੂ ਅਤੇ ਕਸ਼ਮੀਰ ਹਿਮਾਚਲ ਪ੍ਰਦੇਸ਼ ਹਰਿਆਣਾ ਰਾਜਸਥਾਨ ਰਾਜਾਂ ਦੀਆ ਸੀਮਾਵਾਂ ਲੱਗਦੀਆਂ ਹਨ I  
  2. ਪੰਜਾਬ ਰਾਜ ਦੀ ਸੀਮਾ ਪਾਕਿਸਤਾਨ ਦੇਸ਼ ਨਾਲ ਲੱਗਦੀ ਹੈ I 
  3. ਪੰਜਾਬ ਦਾ ਰਾਜ ਪਸ਼ੂ ਕਾਲਾ ਹਿਰਨ ਹੈ I 
  4. ਪੰਜਾਬ ਦਾ ਰਾਜ ਪੰਛੀ ਬਾਜ਼ ਹੈ I 
  5. ਪੰਜਾਬ ਸ਼ਬਦ ਦਾ ਅਰਥ ਪੰਜ ਦਰਿਆਵਾਂ ਦੀ ਧਰਤੀ ਹੈ I
  6. ਪੰਜਾਬ ਦਾ ਰਾਜ ਦਰੱਖਤ ਟਾਹਲੀ ਹੈ I  
  7. ਪੰਜਾਬ ਦਾ ਮੌਜੂਦਾ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਹੈ I  
  8. ਚੰਡੀਗੜ੍ਹ ਦੇ ਪ੍ਰਸ਼ਾਸਕ ਦਾ ਨਾਮ ਸ੍ਰੀ ਵਜਿੰਦਰ ਪ੍ਰਤਾਪ ਸਿੰਘ ਬਦਨੌਰ ਹੈ I 
  9. ਬਿਆਸ ਅਤੇ ਸਤਲੁਜ ਦਰਿਆ ਦਾ ਸੰਗਮ ਹਰੀਕੇ ਪੱਤਣ ਵਿਖੇ ਹੁੰਦਾ ਹੈ I 
  10. ਖ਼ਾਲਸਾ ਪੰਥ ਦੀ ਸਿਰਜਣਾ 1699  ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਆਨੰਦਪੁਰ ਸਾਹਿਬ ਵਿਖੇ ਕੀਤੀ ਗਈ  
  11. ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਸਾਹਿਬਾਨ ਜੀ ਨੂੰ ਕਿਹਾ ਜਾਂਦਾ ਹੈ I 
  12. ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਹੈ I 
  13. ਜਲ੍ਹਿਆਂਵਾਲੇ ਬਾਗ ਦੀ ਘਟਨਾ 13 ਅਪ੍ਰੈਲ 1919 ਨੂੰ ਅੰਮ੍ਰਿਤਸਰ ਵਿਖੇ ਵਾਪਰੀ ਸੀ I  
  14. ਪੰਜਾਬ ਵਿੱਚ ਰੇਲ ਦੇ ਡੱਬੇ ਬਣਾਉਣ ਦਾ ਕਾਰਖਾਨਾ ਕਪੂਰਥਲਾ ਵਿਖੇ ਹੈ I  
  15. ਪੰਜਾਬ ਰਾਜ ਵਿਚ ਕੁੱਲ 22 ਜ਼ਿਲ੍ਹੇ ਹਨ I   
  16. ਸਾਲ 2011 ਦੀ ਜਨਗਣਨਾ ਅਨੁਸਾਰ ਪੰਜਾਬ ਰਾਜ ਵਿੱਚ ਲਿੰਗ ਅਨੁਪਾਤ 1000 ਮੁੰਡਿਆਂ ਪਿੱਛੇ 893 ਕੁੜੀਆਂ ਹਨ I 
  17.  ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਿਆਂ ਦਾ ਨਾਂ ਸਾਹਿਬਜ਼ਾਦਾ ਅਜੀਤ ਸਿੰਘ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਸੀ I 
  18. ਪੰਜਾਬ ਦੇ ਰਾਜਪਾਲ ਦਾ ਨਾਮ ਵੀ ਪੀ ਸਿੰਘ ਬਦਨੌਰ ਹੈ  I
  19. ਪੰਜਾਬ ਵਿਧਾਨ ਸਭਾ ਚੰਡੀਗਡ਼੍ਹ ਵਿਖੇ ਸਥਿਤ ਹੈ I  
  20. ਅਜੋਕੇ ਪੰਜਾਬ ਦਾ ਜਨਮ 01 ਨਵੰਬਰ 1966 ਨੂੰ ਹੋਇਆ I 
  21. ਪੰਜਾਬ ਨੂੰ ਯੂਨਾਨੀਆਂ  ਨੇ ਪੈਟਾਪੋਟਾਮੀਆ ਦਾ ਨਾਮ ਦਿੱਤਾ I 
  22. ਹਰਿਮੰਦਰ ਸਾਹਿਬ ਦੀ ਨੀਂਹ ਮੁਸਲਿਮ ਫਕੀਰ ਸਾਈਂ ਮੀਆਂ ਮੀਰ ਜੀ ਦੁਆਰਾ ਰੱਖੀ ਗਈ  I
  23. ਥੀਨ ਡੈਮ ਦਾ ਦੂਸਰਾ ਨਾਮ ਰਣਜੀਤ ਸਾਗਰ ਡੈਮ ਹੈ I
  24. ਰਣਜੀਤ ਸਾਗਰ ਡੈਮ ਰਾਵੀ ਦਰਿਆ ਉੱਤੇ ਉਸਾਰਿਆ ਗਿਆ ਹੈ I 
  25. ਸਰਹਿੰਦ ਵਿਖੇ ਦੀਵਾਰਾਂ ਵਿੱਚ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਜੀ ਨੂੰ ਚਿਣਵਾਇਆ ਗਿਆ  I
  26. ਪੰਜਾਬ ਦੇ ਲੁਧਿਆਣਾ ਸ਼ਹਿਰ ਦੀ ਸਭ ਤੋਂ ਵੱਧ ਵਸੋਂ ਹੈ  I
  27. ਪੰਜਾਬ ਦੇ ਪਹਿਲੇ ਮੁੱਖ ਮੰਤਰੀ ਦਾ ਨਾਮ ਗੋਪੀ ਚੰਦ ਭਾਰਗਵ ਸੀ  I
  28. ਭਾਰਤ ਦੀ ਆਜ਼ਾਦੀ ਤੋਂ ਬਾਅਦ ਸ਼ਿਮਲਾ ਸ਼ਹਿਰ ਨੂੰ ਪੰਜਾਬ ਦੀ ਰਾਜਧਾਨੀ ਬਣਾਇਆ ਗਿਆ I 
  29. ਵਿਰਾਸਤ ਏ ਖਾਲਸਾ ਸ੍ਰੀ ਆਨੰਦਪੁਰ ਸਾਹਿਬ ਵਿਖੇ ਸਥਿਤ ਹੈ I 
  30. ਪੰਜਾਬ ਦੇ ਸੰਸਾਰਪੁਰ (ਜਲੰਧਰ ਦੇ ਨੇੜੇ) ਪਿੰਡ ਨੂੰ ਨਰਸਰੀ ਆਫ਼ ਹਾਕੀ ਓਲੰਪਿਕ ਕਿਹਾ ਜਾਂਦਾ ਹੈ I 
  31. ਪੰਜਾਬ ਦੇ ਤਲਵੰਡੀ ਸਾਬੋ ਸਥਾਨ ਨੂੰ ਗੁਰੂ ਕੀ ਕਾਂਸ਼ੀ ਦੇ ਤੌਰ ਤੇ ਜਾਣਿਆ ਜਾਂਦਾ ਹੈ  I
  32. ਬਿਆਸ ਅਤੇ ਸਤਲੁਜ ਦਰਿਆ ਵਿਚਕਾਰਲੇ ਇਲਾਕੇ ਨੂੰ ਬਿਸਤ ਦੋਆਬ ਕਿਹਾ ਜਾਂਦਾ ਹੈ  I
  33. ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੁੱਖ ਦਫ਼ਤਰ ਐਸ ਏ ਐਸ ਨਗਰ ਮੁਹਾਲੀ ਵਿਖੇ ਸਥਿਤ ਹੈ I 
  34. ਪੰਜਾਬ ਸਕੂਲ ਸਿੱਖਿਆ ਬੋਰਡ ਦੀ ਸਥਾਪਨਾ 1669 ਈਸਵੀ ਵਿੱਚ ਹੋਈ  I
  35. ਪੰਜਾਬ ਦਾ ਸਭ ਤੋਂ ਪ੍ਰਸਿੱਧ ਅਤੇ ਸਭ ਤੋਂ ਵੱਡਾ ਹਵਾਈ ਅੱਡਾ ਰਾਜਾਸਾਂਸੀ ਹਵਾਈ ਅੱਡਾ (ਅੰਮ੍ਰਿਤਸਰ) ਹੈ  I
  36. ਪੰਜਾਬ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਸ੍ਰੀਮਤੀ ਰਾਜਿੰਦਰ ਕੌਰ ਭੱਠਲ ਸੀ  I
  37. ਮੁਗ਼ਲ ਬਾਦਸ਼ਾਹ ਅਕਬਰ ਨੇ ਪੰਜਾਬ ਨੂੰ ਦੋ ਭਾਗਾਂ ਵਿੱਚ (ਲਾਹੌਰ ਅਤੇ ਮੁਲਤਾਨ) ਪ੍ਰਾਂਤਾਂ ਵਿਚ ਵੰਡਿਆ I
  38. ਮਹਾਰਾਜਾ ਰਣਜੀਤ ਸਿੰਘ ਜੀ ਦੇ ਅਧੀਨ ਪੰਜਾਬ ਦੀ ਰਾਜਧਾਨੀ ਲਾਹੌਰ ਸੀ I 
  39. ਅੱਜ ਦੇ ਪੰਜਾਬ ਦਾ ਆਕਾਰ ਤਿਕੋਣਾ ਹੈ  I
  40. ਪੰਜਾਬ ਦਾ ਕੁੱਲ ਖੇਤਰਫਲ 50,362 ਵਰਗ ਕਿਲੋਮੀਟਰ ਹੈ I 
  41. ਪੰਜਾਬ ਦਾ ਮੁੱਖ ਦਰਿਆ ਸਤਲੁਜ ਹੈ, ਜੋ ਮਾਨਸਰੋਵਰ ਝੀਲ ਵਿੱਚੋਂ ਨਿਕਲਦਾ ਹੈ। 
  42. ਸਤਲੁਜ ਦਰਿਆ ਨੂੰ ਪੰਜਾਬ ਦੀ ਰੀੜ੍ਹ ਦੀ ਹੱਡੀ ਮੰਨਿਆ ਜਾਂਦਾ ਹੈ।
  43. ਸ਼ਾਹ ਕੰਢੀ ਯੋਜਨਾ ਰਾਵੀ ਦਰਿਆ ਤੇ ਹੈ।
  44. ਬਿਆਸ ਅਤੇ ਸਤਲੁਜ ਦਰਿਆ ਦਾ ਸੰਗਮ ਹਰੀਕੇ ਪੱਤਣ ਤੇ ਹੁੰਦਾ ਹੈ I 
  45. ਬਿਆਸ ਦਰਿਆ ਤੇ ਗੋਇੰਦਵਾਲ ਸਾਹਿਬ, ਸੁਲਤਾਨਪੁਰ ਲੋਧੀ ਅਤੇ ਸ੍ਰੀ ਹਰਗੋਬਿੰਦਪੁਰ ਸ਼ਹਿਰ ਵੱਸੇ ਹੋਏ ਹਨ I
  46. ਧੁਸੀਂ ਬੰਨ੍ਹ ਬਿਆਸ ਦਰਿਆ ਤੇ ਉਸਾਰਿਆ ਗਿਆ ਹੈ I
  47. ਭਾਖੜਾ ਡੈਮ ਸਤਲੁਜ ਦਰਿਆ ਤੇ ਉਸਾਰਿਆ ਗਿਆ ਹੈ  I
  48. ਬਿਆਸ ਦਰਿਆ ਬਿਆਸ ਕੁੰਡ ਵਿੱਚੋਂ ਨਿਕਲਦਾ ਹੈ ਜੋ ਹਿਮਾਚਲ ਪ੍ਰਦੇਸ਼ ਰਾਜ ਵਿਚ ਹੈ I
  49. ਕਿਸੇ ਖੇਤਰ ਦੀ ਬਨਸਪਤੀ ਉਥੋਂ ਦੇ ਪੌਣ ਪਾਣੀ ਤੇ ਨਿਰਭਰ ਕਰਦੀ ਹੈ I
  50. ਪੰਜਾਬ ਦੇ 83% ਪ੍ਰਤੀਸ਼ਤ ਹਿੱਸੇ ਤੇ ਖੇਤੀ ਕੀਤੀ ਜਾਂਦੀ ਹੈ I       

Spread the love

Leave a Reply