Spread the love

Advertisements

ਮੋਹਨਦਾਸ ਕਰਮਚੰਦ ਗਾਂਧੀ ਦਾ ਜਨਮ 2 ਅਕਤੂਬਰ, ਸੰਨ 1869 ਈਸਵੀ ਨੂੰ ਕਾਠਿਆਵਾੜ ਗੁਜਰਾਤ ਦੇ ਇਕ ਸ਼ਹਿਰ ਪੋਰਬੰਦਰ ਵਿਚ ਹੋਇਆ। ਆਪ ਦੇ ਪਿਤਾ ਦਾ ਨਾਂ ਕਰਮ ਚੰਦ ਗਾਂਧੀ ਅਤੇ ਮਾਤਾ ਦਾ ਨਾਂ ਪੁਤਲੀ ਬਾਈ ਸੀ। ਉਸ ਸਮੇਂ ਆਪ ਜੀ ਦੇ ਪਿਤਾ ਰਾਜਕੋਟ ਰਿਆਸਤ ਦੇ ਦੀਵਾਨ ਸਨ ਇਸ ਲਈ ਆਪ ਦੀ ਮੁੱਢਲੀ ਸਿਖਿਆ ਰਾਜਕੋਟ ਦੇ ਸਕੂਲ ਵਿਚ ਹੀ ਹੋਈ। ਅਜੇ ਉਹ ਛੋਟੀ ਜਿਹੀ 13 ਸਾਲ ਉਮਰ ਦੇ ਹੀ ਸਨ ਕਿ ਉਹਨਾਂ ਦਾ ਵਿਆਹ ਸ੍ਰੀਮਤੀ ਕਸਤੂਰਬਾ ਬਾਈ ਨਾਲ ਹੋ ਗਿਆ। ਹਾਈ ਸਕੂਲ ਦੀ ਸਿਖਿਆ ਦੇ ਬਾਅਦ ਆਪ ਉੱਚੀ ਵਿਦਿਆ ਲਈ ਇੰਗਲੈਂਡ ਚਲੇ ਗਏ। ਪੈਸਿਆਂ ਦੀ ਥੁੜ ਮਹਿਸੂਸ ਹੁੰਦੀ ਸੀ। ਇਹ ਘਾਟ ਮਾਤਾ ਕਸਤੂਰਬਾ ਨੇ ਆਪਣੇ ਜ਼ੇਵਰ ਵੇਚ ਕੇ ਪੂਰੀ ਕਰ ਦਿੱਤੀ। ਪਰ ਉਥੇ ਕਈ ਵਰਿਆਂ ਤੱਕ ਅਨੇਕਾਂ ਔਗੁਣਾਂ ਤੋਂ ਬਚਦੇ ਹੋਏ ਆਪ ਨੇ ਬੈਰਿਸਟਰੀ ਦੀ ਪ੍ਰੀਖਿਆ ਪਾਸ ਕੀਤੀ ਅਤੇ ਭਾਰਤ ਵਾਪਸ ਪਰਤੇ। ਆਪ ਨੇ ਉਥੇ ਆਪਣੀ ਮਾਤਾ ਦੇ ਅਗੇ ਕੀਤੀਆਂ ਗਈਆਂ ਪ੍ਰਤੀਰਿਆਵਾਂ ਦਾ ਪਾਲਣ ਕੀਤਾ।

ਭਾਰਤ ਵਾਪਸ ਆ ਕੇ ਬੰਬਈ ਵਿੱਚ ਵਕਾਲਤ ਕਰਨ ਲਗੇ , ਲੇਕਿਨ ਵਕਾਲਤ ਨਾ ਚਲ ਸਕੀ। ਇੱਧਰ ਇਕ ਮੁਕੱਦਮੇ ਦੀ ਪੈਰਵੀ ਲਈ ਇਹਨਾਂ ਨੂੰ ਦੱਖਣੀ ਅਫਰੀਕਾ ਜਾਣਾ ਪਿਆ। ਮੁਕੱਦਮਾ ਤਾਂ ਉਹਨਾਂ ਦੋਹਾਂ ਵਪਾਰੀਆਂ ਵਿੱਚ ਸਮਝੌਤਾ ਕਰਵਾ ਕੇ ਖਤਮ ਕਰਵਾ ਦਿੱਤਾ। ਲੇਕਿਨ ਆਪਣੇ ਦੇਸ਼ ਦੇ ਲੋਕਾਂ ਤੇ ਅਫਰੀਕਾ ਵਿਚ ਗੋਰਿਆਂ ਦੇ ਵਰਤਾਵ ਨੂੰ ਸਹਿਣ ਨਾ ਕਰ ਸਕੇ। ਉਹਨਾਂ ਨੇ ਇਹਨਾਂ ਅਤਿਆਚਾਰਾਂ ਨੂੰ ਸਮਾਪਤ ਕਰਨ ਦਾ ਪੱਕਾ ਫੈਸਲਾ ਕਰ ਲਿਆ। ਆਪਣੇ ਸਤਿਆਗ੍ਰਹਿ ਅੰਦੋਲਨ ਨੂੰ ਜਨਮ ਦਿੱਤਾ। ਗੋਰਿਆਂ ਦੇ ਕਾਨੂੰਨ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਗੋਰਿਆਂ ਨੇ ਗਾਂਧੀ ਜੀ ਦਾ ਭਾਰੀ ਅਪਮਾਨ ਕੀਤਾ ਲੇਕਿਨ ਆਪ ਆਮ ਜਨਤਾ ਨੂੰ ਜਾਗਰਤ ਕਰਨ ਵਿਚ ਸਫਲ ਹੋ ਗਏ। ਗੋਰਿਆਂ ਨੂੰ ਕਾਲੇ ਕਾਨੂੰਨ ਵਾਪਸ ਲੈਣੇ ਪਏ ਅਤੇ ਗਾਂਧੀ ਜੀ ਨੂੰ ਇਕ ਸ਼ਾਨਦਾਰ ਜਿੱਤ ਪ੍ਰਾਪਤ ਹੋਈ। ਜਿੱਤ ਪ੍ਰਾਪਤ ਕਰਕੇ ਗਾਂਧੀ ਜੀ ਵਾਪਸ ਭਾਰਤ ਪਰਤ ਆਏ।

ਭਾਰਤ ਵਿਚ ਉਹਨੀਂ ਦਿਨੀਂ ਸੁੰਤਤਰਤਾ ਦਾ ਯੁੱਧ ਛਿੜਿਆ ਹੋਇਆ ਸੀ। ਭਾਰਤ ਪਾਲ, ਲਾਲ ਅਤੇ ਬਾਲ ਦੀ ਅਗਵਾਈ ਹੇਠ ਅੰਗਰੇਜ਼ਾਂ ਨਾਲ ਲੜ ਰਿਹਾ ਸੀ। ਗਾਂਧੀ ਜੀ ਨੇ ਵੀ ਇਸ ਸੰਗਰਾਮ ਵਿਚ ਕੁੱਦਣ ਦਾ ਨਿਸ਼ਚਾ ਕਰ ਲਿਆ। ਲੋਕ ਮਾਨਯ ਤਿਲਕ ਦੇ ਇਸ ਨਾਹਰੇ ਨੂੰ ਸੁਤੰਤਰਤਾ ਸਾਡਾ ਜਨਮ ਸਿੱਧ ਅਧਿਕਾਰ ਹੈ’ ਸਾਰਥਕ ਕਰਨ ਦੇ ਲਈ ਆਪ ਵੀ ਇਸ ਸੰਗਰਾਮ ਵਿਚ ਕੁੱਦ ਪਏ। ਥੋੜੇ ਹੀ ਸਮੇਂ ਦੇ ਬਾਅਦ ਕਾਂਗਰਸ ਦੀ ਵਾਗਡੋਰ ਆਪ ਜੀ ਦੇ ਹੱਥਾਂ ਵਿਚ ਆ ਗਈ। ਸੰਨ 1919 ਦੇ ਜਲ੍ਹਿਆਂ ਵਾਲਾ ਬਾਗ ਦੇ ਹੱਤਿਆ ਕਾਂਡ ਨੇ ਭਾਰਤੀਆਂ ਦੇ ਅੰਦਰ ਅੰਗਰੇਜ਼ਾਂ ਦੇ ਪ੍ਰਤੀ ਭਾਰੀ ਨਰਾਜ਼ਗੀ ਪੈਦਾ ਕਰ ਦਿੱਤੀ ਸੀ। ਇਸ ਨਰਾਜ਼ਗੀ ਵਿਚੋਂ ਅਸਹਿਯੋਗ ਅੰਦੋਲਨ ਨੇ ਜਨਮ ਲਿਆ। ਗਾਂਧੀ ਜੀ ਦੇ ਡੀਲਡੌਲ ਵਿਚ ਹੀ ਕੁਝ ਅਜਿਹੀ ਖਿੱਚ ਸੀ ਕਿ ਸਾਰੇ ਦੇਸ਼ ਵਿਚ ਹਲਚਲ ਪੈਦਾ ਹੋ ਗਈ। ਵਿਦਿਆਰਥੀਆਂ ਨੇ ਕਾਲਜਾਂ ਨੂੰ , ਵਕੀਲਾਂ ਨੇ ਅਦਾਲਤਾਂ ਨੂੰ ਅਤੇ ਕਰਮਚਾਰੀਆਂ ਨੇ ਦਫਤਰਾਂ ਨੂੰ ਛੱਡ ਕੇ ਜੇਲ੍ਹਾਂ ਭਰ ਦਿੱਤੀਆਂ। ਉਹਨਾਂ ਨੂੰ ਅਤੇ ਉਹਨਾਂ ਦੇ ਸਾਥੀ ਨੇਤਾਵਾਂ ਨੂੰ ਜੇਲਾਂ ਵਿਚ ਭੇਜ ਦਿੱਤਾ ਗਿਆ। ਸਵਦੇਸ਼ੀ ਵਸਤੂਆਂ ਨੂੰ ਮਹੱਤਤਾ ਦਿੱਤੀ ਜਾਣ ਲੱਗੀ। ਘਰ-ਘਰ ਵਿਚ ਚਰਖਿਆ ਦੇ ਚੱਕਰ ਘੁੰਮਣ ਲੱਗੇ, ਕੁਟੀਰ-ਧੰਦਿਆਂ ਦਾ ਵਿਕਾਸ ਹੋਇਆ। ਆਮ ਲੋਕ ਹਿੰਸਾ ਦਾ ਰਸਤਾ ਛੱਡ ਕੇ ਅਹਿੰਸਾ ਦੇ ਪ੍ਰਮੀ ਬਣ ਗਏ | ਅਸਹਿਯੋਗ ਅੰਦੋਲਨ ਦੇ ਬਾਅਦ ਨਮਕ ਸਤਿਆਗ੍ਰਹਿ ਤੋਂ ਲੈ ਕੇ ਭਾਰਤ ਛੱਡੋ ਅੰਦੋਲਨ ਤਕ ਗਾਂਧੀ ਜੀ ਲਗਾਤਾਰ ਦੇਸ਼ ਦੀ ਅਗਵਾਈ ਕਰਦੇ ਰਹੇ। ਆਪ ਦੀਆਂ ਚੰਗੀਆਂ ਕੋਸ਼ਿਸ਼ਾਂ ਨਾਲ ਭਾਰਤ ਸੁੰਤਤਰ ਹੋਇਆ, ਲੇਕਿਨ ਦੇਸ਼ ਦੇ ਦੋ ਹਿੱਸੇ ਬਣਾ ਦਿੱਤੇ ਜਾਣ ਤੇ ਉਹਨਾਂ ਨੂੰ ਬੜਾ ਦੁੱਖ ਹੋਇਆ।

ਗਾਂਧੀ ਜੀ ਨੇ ਸਵਦੇਸ਼ ਦੇ ਨਾਲ-ਨਾਲ ਸਮਾਜ ਵਿਚ ਇੱਜ਼ਤ ਨਾਲ ਅਧਿਕਾਰ ਪੂਰਵਕ ਰਹਿਣਾ ਵੀ ਸਿਖਾਇਆ। ਛੂਤ-ਛਾਤ ਦਾ ਸਮਾਪਤ ਕੀਤਾ ਜਾਣਾ ਆਪ ਦੀਆਂ ਹੀ ਅਣਥਕ ਕੋਸ਼ਿਸ਼ਾਂ ਦਾ ਸਿੱਟਾ ਹੈ। ਹਿੰਦੂ ਮੁਸਲਿਮ ਏਕਤਾ ਦੇ ਲਈ ਆਪ ਨੇ ਸਖਤ ਮਿਹਨਤ ਕੀਤੀ। ਹਿੰਦੂਆਂ ਦੇ ਨਾਲ-ਨਾਲ ਮੁਸਲਮਾਨ ਦੀ ਆਪ ਦੇ ਤਪ, ਤਿਆਗ ਅਤੇ ਬਲੀਦਾਨ ਤੋਂ ਉੱਨੇ ਹੀ ਪ੍ਰਭਾਵਿਤ ਸਨ। ਹਰੀਜਨ ਅਖਬਾਰ ਵਿੱਚ ਆਪ ਨੇ ਆਪਣੇ ਲੇਖਾਂ ਦੁਆਰਾ ਸਵਦੇਸ਼ੀ ਅੰਦੋਲਨ, ਅਛੂਤਉੱਦਾਰ ਅਤੇ ਹਿੰਦੂ ਮੁਸਲਿਮ ਏਕਤਾ ਦਾ ਪ੍ਰਚਾਰ ਕੀਤਾ।

ਦੇਸ਼ ਨੂੰ ਸੁਤੰਤਰ ਕਰਾਉਣ ਦੇ ਇਸ ਮਹਾਨ ਕੰਮ ਵਿਚ ਆਪ ਦੀ ਪਤਨੀ ਕਸਤੂਰਬਾ ਬਾਈ ਦਾ ਵੀ ਭਾਰੀ ਯੋਗਦਾਨ ਰਿਹਾ। ਉਹ ਹਰੇਕ ਕੰਮ ਵਿਚ ਛਾਂ ਦੀ ਤਰ੍ਹਾਂ ਆਪਣੇ ਪਤੀ ਦੇ ਨਾਲ-ਨਾਲ ਰਹੀ। ਉਹਨਾਂ ਦਾ ਜੀਵਨ ਵੀ ਇਕ ਆਦਰਸ਼ ਜੀਵਨ ਸੀ। ਪਤੀ ਦੇ ਨਾਲ-ਨਾਲ ਜੇਲ੍ਹ ਵਿੱਚ ਹੀ ਉਹਨਾਂ ਪ੍ਰਾਣ ਛੱਡੋ।

ਮਹਾਤਮਾ ਗਾਂਧੀ ਜੀ ਨੇ ਅਹਿੰਸਾਮਈ ਅੰਦੋਲਨਾਂ ਨੇ ਭਾਰਤ ਵਿਚ ਅੰਗਰੇਜ਼ੀ ਰਾਜ ਦੀਆਂ ਜੜਾਂ ਖੋਖਲੀਆਂ ਕਰ ਦਿੱਤੀਆਂ। ਉਹਨਾਂ ਭਾਰਤ ਛੱਡ ਕੇ ਜਾਣ ਵਿਚ ਹੀ ਆਪਣੀ ਭਲਾਈ ਸਮਝੀ। 15 ਅਗਸਤ 1947 ਨੂੰ ਭਾਰਤ ਅਜ਼ਾਦ ਹੋ ਗਿਆ ਅਤੇ ਲਾਲ ਕਿਲ੍ਹੇ ਦੀ ਦੀਵਾਰ ਤੇ ਤਿਰੰਗਾ ਲਹਿਰਾ ਉਠਿਆ।

ਸੁਤੰਤਰਤਾ ਦੇ ਨਾਲ ਹੀ ਭਾਰਤ ਦੋ ਹਿੱਸਿਆਂ ਵਿੱਚ ਵੰਡਿਆ ਗਿਆ। ਇਸ ਵੰਡ ਦੇ ਸਿੱਟੇ ਵਜੋਂ ਅਨੇਕਾਂ ਲੋਕ ਸ਼ਰਨਾਰਥੀ ਬਣ ਕੇ ਇਧਰ-ਉਧਰ ਭਟਕਣ ਲੱਗੇ। ਦੇਸ਼ ਵਿਚ ਭਾਰੀ ਸੰਪਰਦਾਇਕ ਦੰਗੇ ਹੋਏ। ਹਿੰਦੂ ਮੁਸਲਮਾਨ ਦੋਹਾਂ ਨੇ ਹੀ ਖੂਨ ਦੀ ਹੋਲੀ ਖੇਡੀ। ਉਹਨਾਂ ਹਿੰਦੂ-ਮੁਸਲਮਾਨ ਏਕਤਾਂ ਦੇ ਲਈ ਵਰਤ ਰਖਿਆ ਜਿਹੜਾ ਬੜੀ ਸਫਲਤਾ ਦੇ ਨਾਲ ਖੁਲਿਆ। ਦੇਸ਼ ਦੇ ਕੁਝ ਕੱਟਰ ਪੰਥੀ ਉਹਨਾਂ ਨੂੰ ਮੁਸਲਮਾਨਾਂ ਦਾ ਸਮਰਥਕ ਸਮਝਣ ਲੱਗੇ । ਅਜਿਹੇ ਹੀ ਇਕ ਮਨਮਾਨੀ ਕਰਨ ਵਾਲੇ ਨੇ 30 ਜਨਵਰੀ 1948 ਦੀ ਸਵੇਰ ਨੂੰ ਗੋਲੀ ਚਲਾ ਦਿੱਤੀ। ਆਪ ਰਾਮ-ਰਾਮ ਕਰਦੇ ਪ੍ਰਮਾਤਮਾ ਨੂੰ ਪਿਆਰੇ ਹੋ ਗਏ। ਆਪ ਦੀ ਮੌਤ ਨਾਲ ਸਾਰੇ ਸੰਸਾਰ ਵਿਚ ਦੁੱਖ ਫੋਲ ਗਿਆ। ਗਾਂਧੀ ਜੀ ਨੇ ਭਾਰਤੀਆਂ ਨੂੰ ਰਾਜਨੀਤੀ ਦੇ ਨਾਲ-ਨਾਲ ਅਧਿਆਤਮਿਕ ਗਿਆਨ ਵੀ ਦਿੱਤਾ। ਉਹ ਸਚਮੁੱਚ ਮਹਾਤਮਾ ਸਨ।


Spread the love

Leave a Reply