ਲਾਲ ਬਹਾਦਰ ਸ਼ਾਸਤਰੀ

Spread the love

ਲਾਲ ਬਹਾਦਰ ਸ਼ਾਸਤਰੀ ਦਾ ਜਨਮ 2 ਅਕਤੂਬਰ 1904 ਨੂੰ ਵਾਰਾਨਸੀ ਦੇ ਛੋਟੇ ਜਿਹੇ ਪਿੰਡ ਮੁਗਲਸਰਾਏ ਵਿਖੇ ਪਿਤਾ ਸ਼ਾਰਦਾ ਪ੍ਰਸਾਦ ਦੇ ਘਰ ਮਾਤਾ ਰਾਮਦੁਲਾਰੀ ਦੀ ਕੁੱਖੋਂ ਹੋਇਆ। ਛੋਟੀ ਉਮਰੇ ਹੀ ਪਿਤਾ ਦਾ ਸਾਇਆ ਸਿਰੋਂ ਉੱਠਣ ਕਾਰਨ ਉਨ੍ਹਾਂ ਦੇ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਮਾਤਾ ਦੇ ਸਿਰ ਆਣ ਪਈ। ਗਰੀਬੀ ਅਤੇ ਮੁਸ਼ਕਲਾਂ ਨਾਲ ਜੂਝਦਿਆਂ ਉਨ੍ਹਾਂ ਨੇ ਮੁੱਢਲੀ ਸਿੱਖਿਆ ਪੂਰੀ ਕਰਕੇ ਵਾਰਾਨਸੀ ਦੇ ਹਰੀਸ਼ ਚੰਦਰ ਸਕੂਲ ਚੋਂ ਦਾਖਲਾ ਲੈ ਲਿਆ। 1921 ਨੂੰ ਮਹਾਤਮਾ ਗਾਂਧੀ ਨੇ ਵਾਰਾਨਸੀ ਆ ਕੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਤਾਂ ਸਿਰਫ਼ 17 ਸਾਲਾਂ ਦੀ ਉਮਰ ਚੋਂ ਉਨ੍ਹਾਂ ਨੇ ਆਪਣੇ ਆਪ ਨੂੰ ਦੇਸ਼ ਦੀ ਆਜ਼ਾਦੀ ਲਈ ਸੌਂਪ ਦਿੱਤਾ।

ਪੜ੍ਹਾਈ ਛੱਡ ਕੇ ਉਹ ਰਾਸ਼ਟਰੀ ਅੰਦੋਲਨ ਚੋਂ ਕੁੱਦ ਪਏ ਤੇ ਢਾਈ ਸਾਲ ਜੇਲ੍ਹ ਚ ਰਹੇ, ਉਸ ਤੋਂ ਬਾਅਦ ਉਨ੍ਹਾਂ ਨੇ ਕਾਸ਼ੀ ਵਿੱਦਿਆਪੀਠ ਵਿਖੇ ਦਾਖਲਾ ਲੈ ਲਿਆ, ਜਿੱਥੇ ਉਨ੍ਹਾਂ ਦੀ ਮੁਲਾਕਾਤ ਡਾ ਭਗਵਾਨ ਦਾਸ ਅਚਾਰੀਆ, ਕ੍ਰਿਪਲਾਨੀ, ਸ੍ਰੀ ਪ੍ਰਕਾਸ਼ ਤੇ ਡਾ ਸੰਪੂਰਨਾਨੰਦ ਨਾਲ ਹੋਈ। ਇਨ੍ਹਾਂ ਤੋਂ ਉਨ੍ਹਾਂ ਰਾਜਨੀਤੀ ਦੀ ਸਿੱਖਿਆ ਹਾਸਲ ਕੀਤੀ ਨਾਲ ਹੀ ਸ਼ਾਸਤਰੀ ਦੀ ਉਪਾਧੀ ਹਾਸਲ ਕਰਕੇ ਲਾਲ ਬਹਾਦਰ ਸ਼ਾਸਤਰੀ ਬਣ ਗਏ। ਉਹ ਜ਼ਿਲ੍ਹਾ ਕਾਂਗਰਸ ਦੀ ਮਾਹਾਂ ਮੁਹਿੰਮ ਲਈ ਵੀ ਚੁਣੇ ਗਏ। ਉਨ੍ਹਾਂ ਦੇ ਰਾਜਨੀਤਕ ਜੀਵਨ ਤੇ ਪੰਡਿਤ ਗੋਬਿੰਦ ਵੱਲਭ ਪੰਤ ਦਾ ਵੀ ਬਹੁਤ ਪ੍ਰਭਾਵ ਪਿਆ।

1937 ਚੋਂ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ 1940 ਚੋਂ ਬ੍ਰਿਟਿਸ਼ ਸਰਕਾਰ ਨੇ ਗਾਂਧੀ ਜੀ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ। ਇਸ ਤਰ੍ਹਾਂ ਜਦੋਂ 1942 ਚੋਂ ਗਾਂਧੀ ਜੀ ਨੇ ਭਾਰਤ ਛੱਡੋ ਦੇ ਨਾਅਰੇ ਲਾਏ ਉਸ ਸਮੇਂ ਵੀ ਬਾਕੀ ਰਾਸ਼ਟਰੀ ਨੇਤਾਵਾਂ ਨਾਲ ਉਨ੍ਹਾਂ ਨੂੰ ਜੇਲ੍ਹ ਚ ਬੰਦ ਕਰ ਦਿੱਤਾ ਗਿਆ।

1945 ਚੋਂ ਜੇਲ੍ਹੋਂ ਰਿਹਾਅ ਹੋਣ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਪੰਡਿਤ ਗੋਬਿੰਦ ਵੱਲਭ ਪੰਤ ਨੇ ਉਨ੍ਹਾਂ ਸਭਾ ਇੰਚਾਰਜ ਬਣਾ ਦਿੱਤਾ। 1947 ਚੋਂ ਉਨ੍ਹਾਂ ਨੂੰ ਗ੍ਰਹਿ ਮੰਤਰੀ ਦਾ ਅਹੁਦਾ ਮਿਲਿਆ। ਦਿੱਲੀ ਆਉਣ ਤੋਂ ਬਾਅਦ ਆਜ਼ਾਦ ਭਾਰਤ ਦਾ ਨਵਾਂ ਤੇ ਗਣਤੰਤਰੀ ਸੰਵਿਧਾਨ ਐਲਾਨਿਆ ਗਿਆ ਤਾਂ ਕੇਂਦਰੀ ਮੰਤਰੀ ਮੰਡਲ ਚੋਂ ਉਨ੍ਹਾਂ ਨੂੰ ਰੇਲ ਤੇ ਟਰਾਂਸਪੋਰਟ ਮੰਤਰੀ, ਫੇਰ ਵਿੱਤ ਉਦਯੋਗ ਤੇ ਗ੍ਰਹਿ ਮੰਤਰੀ ਤੇ 1964 ਚੋਂ ਜਵਾਹਰ ਲਾਲ ਨਹਿਰੂ ਦੀ ਮੌਤ ਤੋਂ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਚੁਣਿਆ ਗਿਆ। ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਆਪ ਯੋਗਤਾ ਤੇ ਨੀਤੀਆਂ ਕਾਰਨ ਵਿਸ਼ਵ ਚੋਂ ਹਰਮਨ ਪਿਆਰੇ ਬਣ ਗਏ 1965 ਚੋਂ ਪਾਕਿਸਤਾਨ ਦੇ ਹਮਲੇ ਦਾ ਜੁਆਬ ਦੇਣ ਦੇ ਨਾਲ ਨਾਲ ਜੈ ਜਵਾਨ ਤੇ ਦੇ ਨਾਅਰੇ ਦੇ ਨਾਲ ਜੈ ਕਿਸਾਨ ਦਾ ਨਾਅਰਾ ਜੋੜ ਕੇ ਅਮਰੀਕਾ ਦੀ ਦੋਗਲੀ ਨੀਤੀ ਦਾ ਵੀ ਕਰਾਰਾ ਜਵਾਬ ਦਿੱਤਾ। 11 ਜਨਵਰੀ 1966 ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ। ਵਿਜੇਘਾਟ ਵਿਖੇ ਬਣੀ ਉਨ੍ਹਾਂ ਦੀ ਸਮਾਧੀ ਅੱਜ ਵੀ ਇਹ ਪ੍ਰੇਰਦੀ ਹੈ ਕਿ ਲਗਨ ਪੱਕੇ ਇਰਾਦੇ ਦ੍ਰਿੜ ਸੰਕਲਪ ਤੇ ਸਚਾਈ ਨਾਲ ਕੰਮ ਕਰਨ ਨਾਲ ਕੋਈ ਵੀ ਵਿਅਕਤੀ ਉੱਚੇ ਤੋਂ ਉੱਚੇ ਅਹੁਦੇ ਹਾਸਲ ਕਰ ਸਕਦਾ ਹੈ। ਆਪ ਸ਼ਾਂਤ ਆਦਮੀ (peace man) ਦੇ ਨਾਮ ਨਾਲ ਵੀ ਪ੍ਰਸਿੱਧ ਹੋਏ।


Spread the love

Leave a Reply

error: Content is protected !!
Open chat
%d bloggers like this: