1. ਸੰਯੁਕਤ ਰਾਜ ਅਮਰੀਕਾ ਹੀ ਇੱਕ ਇਹੋ ਜਿਹਾ ਦੇਸ਼ ਹੈ ਜਿਸ ਨੇ ਸਭ ਤੋਂ ਪਹਿਲਾਂ ਪਰਮਾਣੂ ਹਥਿਆਰ ਬਣਾਏ ਅਤੇ ਉਸ ਦਾ ਇਸਤੇਮਾਲ ਕੀਤਾ।
2. ਦੁਬਈ ਦੀ ਕੁੱਲ ਜਨਸੰਖਿਆ ਦਾ 15 ਪ੍ਰਤੀਸ਼ਤ ਹੀ ਉਥੋਂ ਦੇ ਨਿਵਾਸੀ ਹਨ ਅਤੇ ਬਾਕੀ ਉਥੇ ਦੂਸਰੇ ਦੇਸ਼ਾਂ ਦੇ ਨਿਵਾਸੀ ਰਹਿੰਦੇ ਹਨ।
3. ਦੁਨੀਆਂ ਦੇ ਕੁੱਲ ਪ੍ਰਮਾਣੂ ਹਥਿਆਰਾਂ ਵਿੱਚੋਂ 90 ਪ੍ਰਤੀਸ਼ਤ ਹਥਿਆਰ ਅਮਰੀਕਾ ਅਤੇ ਰੂਸ ਕੋਲ ਹਨ।
4. ਵਿਅਤਨਾਮ ਦੇਸ਼ ਵਿੱਚ ਦੁਨੀਆਂ ਦਾ ਸਭ ਤੋਂ ਖ਼ੂਬਸੂਰਤ ਸੋਨੇ ਦਾ ਹੋਟਲ ਹੈ।
5. ਚਾਈਨਾ ਦੀ “ਦਿ ਗਰੇਟ ਵਾਲ” ਨੂੰ ਬਣਾਉਣ ਲਈ ਚਾਵਲ ਦੇ ਆਟੇ ਦਾ ਇਸਤੇਮਾਲ ਕੀਤਾ ਗਿਆ ਕਿਉਂਕਿ ਉਸ ਵਕਤ ਸੀਮਿੰਟ ਨਹੀਂ ਸੀ।
6. ਥਾਈਲੈਂਡ ਦੇਸ਼ ਨੂੰ ਸਫ਼ੇਦ ਹਾਥੀਆਂ ਦਾ ਦੇਸ਼ ਵੀ ਕਿਹਾ ਜਾਂਦਾ ਹੈ।
7. ਨੌਰਵੇ ਦੇਸ਼ ਨੂੰ The land of midnight ਵੀ ਕਿਹਾ ਜਾਂਦਾ ਹੈ।
8. ਕਰਕ ਰੇਖਾ ਜੋ ਭਾਰਤ ਨੂੰ ਦੋ ਹਿੱਸਿਆਂ ਦੇ ਵਿੱਚ ਵੰਡਦੀ ਹੈ, ਭਾਰਤ ਦੇ ਅੱਠ ਰਾਜਾਂ ਵਿੱਚੋਂ ਗੁਜ਼ਰਦੀ ਹੈ।
9. 21 ਮਾਰਚ ਅਤੇ 22 ਸਤੰਬਰ ਨੂੰ ਭਾਰਤ ਵਿੱਚ ਦਿਨ ਅਤੇ ਰਾਤ ਬਰਾਬਰ ਹੁੰਦੇ ਹਨ।
10. ਕੇਰਲ ਵਿੱਚ ਜਟਾਊ ਮੂਰਤੀ ਦੁਨੀਆਂ ਦੀ ਸਭ ਤੋਂ ਵੱਡੀ ਪੰਛੀ ਦੀ ਮੂਰਤੀ ਹੈ।