1. WTO ਦਾ ਪੂਰਾ ਨਾਮ World trade organization ਹੈ।
2. ਮੋਰਾਰਜੀ ਦੇਸਾਈ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਸਨ ਜਿਨ੍ਹਾਂ ਨੇ ਆਪਣੇ ਕਾਰਜਕਾਲ ਸਮੇਂ ਦੌਰਾਨ ਆਪਣੇ ਦਫ਼ਤਰ ਤੋਂ ਅਸਤੀਫ਼ਾ ਦੇ ਦਿੱਤਾ ਸੀ।
3. ਭਾਰਤੀ ਸੰਵਿਧਾਨ ਦੀ 44th ਸੋਧ ਦੇ ਦੌਰਾਨ “ਰਾਈਟ ਟੂ ਪ੍ਰੋਪਰਟੀ” ਨੂੰ ਇਕ ਕਾਨੂੰਨੀ ਅਧਿਕਾਰ ਦੇ ਦਿੱਤਾ ਗਿਆ।
4. HTTP ਦਾ ਪੂਰਾ ਨਾਮ Hyper text transfer protocol ਹੈ।
5. ਆਰਤੀ ਸਾਹਾ ਭਾਰਤ ਦੀ ਪਹਿਲੀ ਮਹਿਲਾ ਤੈਰਾਕ ਸੀ ਜਿਸ ਨੇ “ਇੰਗਲਿਸ਼ ਚੈਨਲ” ਨੂੰ ਤੈਰ ਕੇ ਪਾਰ ਕੀਤਾ।
6. ਪੱਤਿਆਂ ਦਾ ਹਰਾ ਰੰਗ ਕਲੋਰੋਫਿਲ ਦੀ ਵਜ੍ਹਾ ਕਰਕੇ ਹੁੰਦਾ ਹੈ।
7. ਕਲੋਰੋਫਿਲ ਵਿੱਚ ਮੈਗਨੀਸ਼ੀਅਮ ਪਾਇਆ ਜਾਂਦਾ ਹੈ।
8.ਗੇਟ ਵੇਅ ਆਫ ਇੰਡੀਆ ਮੁੰਬਈ ਵਿਚ ਸਥਿਤ ਹੈ।
9. ਬਰਾਜ਼ੀਲ ਨੇ ਸਭ ਤੋਂ ਵੱਧ ਵਾਰ ਫੁੱਟਬਾਲ ਦਾ ਵਰਲਡ ਕੱਪ ਜਿੱਤਿਆ ਹੈ।
10. ਭਾਰਤ ਦੀਆਂ ਸੈਨਿਕ ਬਲਾਂ ਦਾ ਮੁੱਖੀ ਰਾਸ਼ਟਰਪਤੀ ਹੁੰਦਾ ਹੈ।